DRDO ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Sunday, Jan 23, 2022 - 10:54 AM (IST)

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਗਰੈਜੂਏਟ ਅਪਰੇਂਟਿਸ, ਟੈਕਨੀਸ਼ੀਅਨ (ਡਿਪਲੋਮਾ) ਅਪਰੇਂਟਿਸ ਅਤੇ ਟਰੇਡ ਅਪਰੇਂਟਿਸ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਅਹੁਦਿਆਂ ਦਾ ਵੇਰਵਾ
ਕੁੱਲ 150 ਖ਼ਾਲੀ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।
ਸਿੱਖਿਆ ਯੋਗਤਾ
ਗਰੈਜੂਏਟ ਅਪਰੇਂਟਿਸ- ਈ.ਸੀ.ਈ., ਈ.ਈ.ਈ., ਸੀ.ਐੱਸ.ਈ. ਮੈਕੇਨਿਕਲ, ਕੈਮਿਕਲ, ਬੀ.ਕਾਮ ਅਤੇ ਬੀ.ਐੱਸ.ਸੀ. 'ਚ ਬੀ.ਈ./ਬੀ.ਟੈਕ
ਟੈਕਨੀਸ਼ੀਅਨ (ਡਿਪਲੋਮਾ) ਅਪਰੇਂਟਿਸ- ਈ.ਸੀ.ਈ., ਈ.ਈ.ਈ., ਸੀ.ਐੱਸ.ਈ. ਮੈਕੇਨਿਕਲ, ਕੈਮਿਕਲ 'ਚ ਡਿਪਲੋਮਾ
ਟਰੇਡ ਅਪਰੇਂਟਿਸ- ਫਿਟਰ, ਟਰਨਰ, ਇਲੈਕਟ੍ਰੀਸ਼ੀਅਨ, ਇਲੈਕਟ੍ਰਾਨਿਕਸ ਮੈਕੇਨਿਕ 'ਚ ਆਈ.ਟੀ.ਆਈ. ਪਾਸ।
ਆਖ਼ਰੀ ਤਾਰੀਖ਼
ਇਛੁੱਕ ਉਮੀਦਵਾਰ 7 ਫਰਵਰੀ 2022 ਨੂੰ ਜਾਂ ਉਸ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।