ਰੇਲਵੇ 'ਚ 2000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰਨ ਅਪਲਾਈ

Friday, Jan 27, 2023 - 10:55 AM (IST)

ਰੇਲਵੇ 'ਚ 2000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰਨ ਅਪਲਾਈ

ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਨਾਰਥਨ ਵੈਸਟਰਨ ਰੇਲਵੇ ਨੇ ਇਲੈਕਟ੍ਰਿਕਲ, ਕਾਰਪੇਂਟਰ, ਫਿਟਰ, ਵੈਲਡਰ, ਮੈਕੇਨਿਕਲ, ਪੇਂਟਰ ਸਮੇਤ ਵੱਖ-ਵੱਖ ਟਰੇਡਸ ਚ ਕੁੱਲ 2026 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। 

ਆਖ਼ਰੀ ਤਾਰੀਖ਼

ਉਮੀਦਵਾਰ 10 ਫਰਵਰੀ 2023 ਤੱਕ ਅਪਲਾਈ ਕਰ ਸਕਦੇ ਹਨ। 

ਸਿੱਖਿਆ ਯੋਗਤਾ

ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਸੰਬੰਧਤ ਟਰੇਡ 'ਚ ਆਈ.ਟੀ.ਆਈ. ਪਾਸ ਸਰਟੀਫਿਕੇਟ ਕੋਰਸ ਕੀਤਾ ਹੋਣਾ ਚਾਹੀਦਾ।

ਉਮਰ

ਉਮੀਦਵਾਰ ਦੀ ਉਮਰ 24 ਸਾਲ ਤੱਕ ਹੋਣੀ ਚਾਹੀਦੀ ਹੈ। 

ਐਪਲੀਕੇਸ਼ਨ ਫੀਸ

ਐੱਸ.ਸੀ., ਐੱਸ.ਟੀ., ਪੀ.ਡਬਲਿਊ.ਡੀ. ਅਤੇ ਔਰਤਾਂ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਨੂੰ 100 ਰੁਪਏ ਐਪਲੀਕੇਸ਼ਨ ਫੀਸ ਜਮ੍ਹਾ ਕਰਨੀ ਹੋਵੇਗੀ। ਫੀਸ ਆਨਲਾਈਨ ਜਮ੍ਹਾ ਕੀਤੀ ਜਾਣੀ ਹੈ।

ਇਸ ਤਰ੍ਹਾਂ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News