CRPF 'ਚ 1400 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਲਈ ਸੁਨਹਿਰੀ ਮੌਕਾ

Wednesday, Jan 11, 2023 - 11:06 AM (IST)

CRPF 'ਚ 1400 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਲਈ ਸੁਨਹਿਰੀ ਮੌਕਾ

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ 1458 ਅਹੁਦੇ ਭਰੇ ਜਾਣਗੇ। 

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਤ ਟੈਸਟ, ਸਕਿਲ ਟੈਸਟ, ਫਿਜ਼ੀਕਲ ਸਟੈਂਡਰਡ ਟੈਸਟ, ਡਾਕਿਊਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਟੈਸਟ ਰਾਹੀਂ ਹੋਵੇਗੀ।

ਆਖ਼ਰੀ ਤਾਰੀਖ਼

ਉਮੀਦਵਾਰ 25 ਜਨਵਰੀ 2023 ਤੱਕ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ ਉਮਰ 18 ਤੋਂ 25 ਸਾਲ ਤੈਅ ਕੀਤੀ ਗਈ ਹੈ। 

ਸਿੱਖਿਆ ਯੋਗਤਾ

12ਵੀਂ ਪਾਸ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News