ਸਬ ਇੰਸਪੈਕਟਰ ਦੇ 1200 ਤੋਂ ਵੱਧ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Tuesday, Oct 03, 2023 - 11:28 AM (IST)

ਨਵੀਂ ਦਿੱਲੀ- ਬਿਹਾਰ ਪੁਲਸ 'ਚ ਦਾਰੋਗਾ (ਸਬ ਇੰਸਪੈਕਟਰ) ਅਹੁਦੇ 'ਤੇ ਭਰਤੀ ਨਿਕਲੀ ਹੈ। ਬਿਹਾਰ ਪੁਲਸ ਅਧੀਨ ਸੇਵਾ ਕਮਿਸ਼ਨ (ਬੀ.ਪੀ.ਐੱਸ.ਐੱਸ.ਸੀ.) ਨੇ ਸਬ-ਇੰਸਪੈਕਟਰ ਦੇ 1200 ਤੋਂ ਵੱਧ ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 1275 ਅਹੁਦਿਆਂ 'ਤੇ ਭਰਤੀ ਨਿਕਲੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 5 ਨਵੰਬਰ 2023 ਤੱਕ ਅਪਲਾਈ ਕਰਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 20 ਸਾਲ ਤੋਂ 37 ਸਾਲ ਹੋਣੀ ਚਾਹੀਦੀ ਹੈ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।