ਸਿਹਤ ਮੰਤਰਾਲਾ ''ਚ 487 ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Wednesday, Nov 29, 2023 - 11:16 AM (IST)
ਨਵੀਂ ਦਿੱਲੀ- ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਗਰੁੱਪ ਬੀ ਅਤੇ ਗਰੁੱਪ ਸੀ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ DGHS ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਤਹਿਤ 487 ਆਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰਾਂ ਨੂੰ ਨਿਯਤ ਤਾਰੀਖ਼ ਤੱਕ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਤੋਂ ਬਾਅਦ ਐਪਲੀਕੇਸ਼ਨ ਵਿੰਡੋ ਬੰਦ ਹੋ ਜਾਵੇਗੀ। ਭਰਤੀ ਲਈ ਕਿਸੇ ਵੀ ਉਮੀਦਵਾਰ ਦਾ ਗਲਤ ਢੰਗ ਨਾਲ ਭਰਿਆ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।
ਮਹੱਤਵਪੂਰਨ ਤਾਰੀਖ਼ਾਂ
ਅਰਜ਼ੀ ਦੀ ਆਖਰੀ ਤਾਰੀਖ਼: 30 ਨਵੰਬਰ 2023
ਆਨਲਾਈਨ ਫੀਸ ਦੇ ਭੁਗਤਾਨ ਦੀ ਆਖਰੀ ਤਾਰੀਖ਼: 1 ਦਸੰਬਰ 2023
ਐਡਮਿਟ ਕਾਰਡ ਡਾਊਨਲੋਡ ਕਰਨ ਦੀ ਸੰਭਾਵਿਤ ਤਾਰੀਖ਼: ਦਸੰਬਰ 2023 ਦਾ ਪਹਿਲਾ ਹਫ਼ਤਾ
ਕੰਪਿਊਟਰ ਆਧਾਰਿਤ ਪ੍ਰੀਖਿਆ ਦੀ ਸਮਾਂ-ਸਾਰਣੀ: ਦਸੰਬਰ 2023 ਦਾ ਦੂਜਾ ਹਫ਼ਤਾ
ਰੈਂਕ ਸੂਚੀ ਦੇ ਐਲਾਨ ਦੀ ਸੰਭਾਵਿਤ ਤਾਰੀਖ਼: ਦਸੰਬਰ 2023 ਦੇ ਤੀਜੇ ਹਫ਼ਤੇ
ਯੋਗਤਾ ਮਾਪਦੰਡ
ਜਿਹੜੇ ਉਮੀਦਵਾਰ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਵੈੱਬਸਾਈਟ 'ਤੇ ਉਪਲਬਧ ਨੋਟੀਫਿਕੇਸ਼ਨ ਵਿਚ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਵੈੱਬਸਾਈਟ 'ਤੇ ਸੂਚਨਾ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਹੈ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ 'ਚ ਕੰਪਿਊਟਰ ਆਧਾਰਿਤ ਟੈਸਟ ਸ਼ਾਮਲ ਹੋਵੇਗਾ। ਸਫਲ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੇ ਨਾਲ ਦੂਜੇ ਦੌਰ ਲਈ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਫਾਈਨਲ ਤਾਇਨਾਤੀ ਕੀਤੀ ਜਾਵੇਗੀ।
ਅਰਜ਼ੀ ਫੀਸ
ਅਰਜ਼ੀ ਦੀ ਫੀਸ 600 ਰੁਪਏ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਤੋਂ ਛੋਟ ਦਿੱਤੀ ਗਈ ਹੈ। ਉਮੀਦਵਾਰ ਆਨਲਾਈਨ ਮੋਡ ਰਾਹੀਂ ਫੀਸ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।