RBI ’ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ, ਮਿਲੇਗੀ ਮੋਟੀ ਤਨਖ਼ਾਹ

02/19/2021 11:30:21 AM

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਕਈ ਅਹੁਦਿਆਂ ’ਤੇ ਭਰਤੀ ਕੱਢੀ ਹੈ। ਦਰਅਸਲ ਆਰ.ਬੀ.ਆਈ. ਨੇ ਨਾਨ-ਸੀ.ਐਸ.ਜੀ. ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਮਹੱਤਵਪੂਰਨ ਤਾਰੀਖ਼ਾਂ

  • ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 23 ਫਰਵਰੀ 2021
  • ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 10 ਮਾਰਚ 2021
  • ਅਰਜ਼ੀ ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 10 ਮਾਰਚ 2021
  • ਪ੍ਰੀਖਿਆ ਦੀ ਤਾਰੀਖ਼- 10 ਅਪ੍ਰੈਲ 2021

ਤਨਖ਼ਾਹ 

  • ਲੀਗਲ ਅਫ਼ਸਰ ਗ੍ਰੇਡ ਬੀ- 77208 ਰੁਪਏ ਪ੍ਰਤੀ ਮਹੀਨਾ
  • ਮੈਨੇਜਰ- 77208 ਰੁਪਏ ਪ੍ਰਤੀ ਮਹੀਨਾ
  • ਅਸਿਸਟੈਂਟ ਮੈਨੇਜਰ- 63172 ਰੁਪਏ ਪ੍ਰਤੀ ਮਹੀਨਾ
  • ਅਸਿਸਟੈਂਟ ਮੈਨੇਜਰ- 63172 ਰੁਪਏ ਪ੍ਰਤੀ ਮਹੀਨਾ 

ਅਰਜ਼ੀ ਫ਼ੀਸ
ਸਾਧਾਰਨ/ਓ.ਬੀ.ਸੀ./ਪੀ.ਡਬਲਯੂ.ਡੀ ਵਰਗ ਦੇ ਉਮੀਦਵਾਰਾਂ ਲਈ- 600 ਰੁਪਏ
ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਲਈ- 100 ਰੁਪਏ

ਅਹੁਦਿਆਂ ਦਾ ਵੇਰਵਾ

  • ਲੀਗਲ ਅਫ਼ਸਰ ਗ੍ਰੇਡ ਬੀ- 11 ਅਹੁਦੇ
  • ਮੈਨੇਜਰ- 01 ਅਹੁਦਾ
  • ਅਸਿਸਟੈਂਟ ਮੈਨੇਜਰ- 12 ਅਹੁਦੇ
  • ਅਸਿਸਟੈਂਟ ਮੈਨੇਜਰ- 05 ਅਹੁਦੇ
  • ਕੁੱਲ ਅਹੁਦੇ- 29

ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਅਹੁਦਿਆਂ ਮੁਤਾਬਕ ਵੱਖ-ਵੱਖ ਵਿੱਦਿਅਕ ਯੋਗਤਾ ਰੱਖੀ ਗਈ ਹੈ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। 
 


cherry

Content Editor

Related News