10ਵੀਂ ਪਾਸ ਲਈ ਰੇਲਵੇ 'ਚ 1000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਵੇਰਵਾ
Thursday, Jul 27, 2023 - 11:55 AM (IST)

ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਸਾਊਥ ਈਸਟ ਸੈਂਟਰਲ ਰੇਲਵੇ, ਰੇਲਵੇ ਰਿਕਰੂਟਮੈਂਟ ਸੈੱਲ ਨੇ ਅਸਿਸਟੈਂਟ ਲੋਕੋ ਪਾਇਲਟ, ਟੈਕਨੀਸ਼ੀਅਨ ਅਤੇ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ 'ਤੇ ਬੰਪਰ ਭਰਤੀ 2023 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਦੇ ਜ਼ਰੀਏ ਦੱਖਣੀ ਪੂਰਬੀ ਮੱਧ ਰੇਲਵੇ ਵਿਚ 1000 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ http://www.secr.indianrailways.gov.in ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਸਾਊਥ ਈਸਟ ਸੈਂਟਰਲ ਰੇਲਵੇ ਭਰਤੀ 2023 ਲਈ ਆਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਉਮੀਦਵਾਰ ਆਪਣੀ ਯੋਗਤਾ ਦੇ ਆਧਾਰ 'ਤੇ ਅਧਿਕਾਰਤ ਵੈੱਬਸਾਈਟ ਰਾਹੀਂ 21 ਅਗਸਤ 2023 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਕੁੱਲ 1016 ਅਸਾਮੀਆਂ 'ਚ ਅਸਿਸਟੈਂਟ ਲੋਕੋ ਪਾਇਲਟ ਦੀਆਂ 820 ਅਸਾਮੀਆਂ, ਟੈਕਨੀਸ਼ੀਅਨ ਦੀਆਂ 132 ਅਸਾਮੀਆਂ ਅਤੇ ਜੂਨੀਅਰ ਇੰਜੀਨੀਅਰ ਦੀਆਂ 64 ਅਸਾਮੀਆਂ ਸ਼ਾਮਲ ਹਨ।
ਸਿੱਖਿਅਕ ਯੋਗਤਾ
ਅਸਿਸਟੈਂਟ ਲੋਕੋ ਪਾਇਲਟ: IIT ਸਰਟੀਫਿਕੇਟ ਜਾਂ ਸੰਬੰਧਿਤ ਖੇਤਰ 'ਚ ਡਿਪਲੋਮਾ ਦੇ ਨਾਲ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ।
ਟੈਕਨੀਸ਼ੀਅਨ: NCVT/SCVT ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਸੰਬੰਧਿਤ ਵਪਾਰ 'ਚ ITI ਸਰਟੀਫਿਕੇਟ ਦੇ ਨਾਲ 10ਵੀਂ ਪਾਸ।
ਜੂਨੀਅਰ ਇੰਜੀਨੀਅਰ: ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਬੇਸਿਕ ਸਟ੍ਰੀਮ 'ਚ ਤਿੰਨ ਸਾਲਾਂ ਦਾ ਡਿਪਲੋਮਾ ਜ਼ਰੂਰੀ ਹੈ।
ਉਮਰ ਹੱਦ
ਯੋਗ ਬਿਨੈਕਾਰਾਂ ਦੀ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ 42 ਸਾਲ ਹੈ। ਹਾਲਾਂਕਿ ਸਰਕਾਰੀ ਨਿਯਮਾਂ ਮੁਤਾਬਕ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਯੋਗ ਬਿਨੈਕਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ।