ਰੇਲਵੇ ’ਚ 10ਵੀਂ ਪਾਸ ਲਈ 3000 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Saturday, Sep 18, 2021 - 12:11 PM (IST)

ਨਵੀਂ ਦਿੱਲੀ- ਰੇਲਵੇ ਭਰਤੀ ਸੈੱਲ, ਉੱਤਰੀ ਰੇਲਵੇ (ਆਰ.ਆਰ.ਸੀ. ਐੱਨ.ਆਰ.), ਲਾਜਪਤ ਨਗਰ, ਨਵੀਂ ਦਿੱਲੀ ਨੇ ਅਪ੍ਰੈਂਟਿਸ ਐਕਟ 1961 ਦੇ ਅਧੀਨ ਅਪ੍ਰੈਂਟਿਸ ਦੇ 3093 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਆਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 20 ਅਕਤੂਬਰ ਨਿਰਧਾਰਤ ਕੀਤੀ ਗਈ ਹੈ।
ਮਹੱਤਵਪੂਰਨ ਤਾਰੀਖ਼ਾਂ
- ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼: 20 ਸਤੰਬਰ 2021
- ਅਪਲਾਈ ਕਰਨ ਦੀ ਆਖ਼ਰੀ ਤਾਰੀਖ਼: 20 ਅਕਤੂਬਰ 2021
ਅਹੁਦੇ
ਇਸ ਭਰਤੀ ਤਹਿਤ ਕੁੱਲ 3093 ਅਹੁਦੇ ਭਰੇ ਜਾਣਗੇ।
ਉਮਰ
ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਸੂਚੀ ਦੇ ਆਧਾਰ 'ਤੇ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰਾਂ ਦਾ 10ਵੀਂ ਪਾਸ ਹੋਣ ਜ਼ਰੂਰੀ ਹੈ।