10ਵੀਂ ਪਾਸ ਨੌਜਵਾਨਾਂ ਲਈ ਰੇਲਵੇ ’ਚ 350 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Thursday, Jan 21, 2021 - 11:53 AM (IST)

10ਵੀਂ ਪਾਸ ਨੌਜਵਾਨਾਂ ਲਈ ਰੇਲਵੇ ’ਚ 350 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਬਨਾਰਸ ਰੇਲ ਇੰਜਣ ਕਾਰਖਾਨਾ ਲਈ 374 ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਤਹਿਤ ਯੋਗ ਅਤੇ ਇੱਛੁਕ ਉਮੀਦਵਾਰ 15 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ। ਰੇਲਵੇ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ 10ਵੀਂ ਪਾਸ ਉਮੀਦਵਾਰ ਵੀ ਇਸ ਲਈ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਆਪ੍ਰੇਂਟਿਸ, ਆਈ.ਟੀ.ਆਈ. - 300 ਅਹੁਦੇ
ਆਪ੍ਰੇਂਟਿਸ, ਗੈਰ ਆਈ.ਟੀ.ਆਈ. - 74 ਅਹੁਦੇ
ਕੁੱਲ ਅਹੁਦੇ - 374

ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਣ ਵਾਲੇ ਉਮੀਦਵਾਰਾਂ ਕੋਲ 10ਵੀਂ ਵਿਚੋਂ ਘੱਟ ਤੋਂ ਘੱਟ 50 ਫ਼ੀਸਦੀ ਅੰਕ ਹੋਣੇ ਲਾਜ਼ਮੀ ਹਨ।

ੳਮਰ ਹੱਦ
ਆਪ੍ਰੇਂਟਿਸ ਗੈਰ ਆਈ.ਟੀ.ਆਈ. - 15 ਸਾਲ ਤੋਂ 22 ਸਾਲ 
ਆਪ੍ਰੇਂਟਿਸ ਆਈ.ਟੀ.ਆਈ. - 15 ਸਾਲ ਤੋਂ 24 ਸਾਲ

ਅਰਜ਼ੀ ਫ਼ੀਸ
ਜਨਰਲ, ਓ.ਬੀ.ਸੀ., ਈ.ਡਬਲਯੂ.ਐਸ.- 100 ਰੁਪਏ
ਐਸ.ਸੀ., ਐਸ.ਟੀ. - ਕੋਈ ਫ਼ੀਸ ਨਹੀਂ

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://blw.indianrailways.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
 


author

cherry

Content Editor

Related News