10ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

Sunday, Oct 23, 2022 - 11:28 AM (IST)

10ਵੀਂ ਪਾਸ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਰੇਲਵੇ ’ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ 10ਵੀਂ ਪਾਸ ਉਮੀਦਵਾਰਾਂ ਲਈ ਅਪ੍ਰੈਂਟਿਸ ਭਰਤੀ 2022 ਕੱਢੀ ਹੈ। ਇਸ ਦੀ ਆਖ਼ਰੀ ਤਾਰੀਖ਼ 25 ਅਕਤੂਬਰ ਹੈ। ਇੱਛੁਕ ਅਤੇ ਯੋਗ ਉਮੀਦਵਾਰ IRCTC ਦੀ ਅਧਿਕਾਰਤ ਵੈੱਬਸਾਈਟ http://irctc.com ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਜ਼ਰੂਰੀ ਤਾਰੀਖ਼ਾਂ

7 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ ਅਰਜ਼ੀਆਂ
25 ਅਕਤੂਬਰ ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਅਪਲਾਈ

ਕੁੱਲ 80 ਅਹੁਦਿਆਂ ’ਤੇ ਭਰਤੀਆਂ

IRCTC ਅਪ੍ਰੈਂਟਿਸ ਭਰਤੀ 2022 ਜ਼ਰੀਏ ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ ਅਹੁਦੇ ’ਤੇ ਕੁੱਲ 80 ਅਹੁਦੇ ਭਰੇ ਜਾਣਗੇ। ਯੋਗ ਉਮੀਦਵਾਰਾਂ ਦੀ ਭਰਤੀ ਅਪ੍ਰੈਂਟਿਸਸ਼ਿਪ ਐਕਟ-1961 ਤਹਿਤ ਇਕ ਸਾਲ ਲਈ ਅਪ੍ਰੈਂਟਿਸ ਟਰੇਨੀ (ITI ਹੋਲਡਰਸ) ਦੇ ਰੂਪ ’ਚ ਕੀਤੀ ਜਾਵੇਗੀ। ਇਸ ਲਈ ਪਾਤਰ ਉਮੀਦਵਾਰਾਂ ਨੂੰ ਦਿੱਲੀ ’ਚ ਪੋਸਟਿੰਗ ਮਿਲੇਗੀ।

ਸਿੱਖਿਅਕ ਯੋਗਤਾ- 

ਉਮੀਦਵਾਰ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪ੍ਰੀਖਿਆ ’ਚ ਘੱਟ ਤੋਂ ਘੱਟ 50 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ NCVT/SCVT ਤੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਕੋਪਾ (COPA) ਟਰੇਡ ’ਚ ITI ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ।

ਉਮਰ ਹੱਦ- 

ਘੱਟ ਤੋਂ ਘੱਟ ਉਮਰ- 15 ਸਾਲ  
ਵੱਧ ਤੋਂ ਵੱਧ ਉਮਰ- 25 ਸਾਲ 
 
ਅਪਲਾਈ ਕਰਨ ਵਾਲੇ ਯੋਗ ਉਮੀਦਵਾਰਾਂ ਦੀ ਉਮਰ 1 ਅਪ੍ਰੈਲ 2022 ਨੂੰ ਘੱਟ ਤੋਂ ਘੱਟ 15 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੱਕ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ। SC/ST ਨੂੰ 5 ਸਾਲ, OBC ਨੂੰ 3 ਸਾਲ ਅਤੇ ਵੱਖ-ਵੱਖ ਤੌਰ 'ਤੇ ਦਿਵਿਯਾਂਗ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿਚ 10 ਸਾਲ ਤੱਕ ਦੀ ਛੋਟ ਹੋਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।


author

Tanu

Content Editor

Related News