ਪੰਜਾਬ ਪੁਲਸ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਛੁੱਕ ਉਮੀਦਵਾਰ ਕਰਨ ਅਪਲਾਈ

Wednesday, Jul 28, 2021 - 12:15 PM (IST)

ਪੰਜਾਬ ਪੁਲਸ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਛੁੱਕ ਉਮੀਦਵਾਰ ਕਰਨ ਅਪਲਾਈ

ਚੰਡੀਗੜ੍ਹ— ਪੰਜਾਬ ਪੁਲਸ ਦੇ ਇੰਟੈਲੀਡਜੈਂਸ ਕੈਡਰ ਵਿਚ ਇੰਟੈਲੀਜੈਂਸ ਅਸਿਸਟੈਂਟ (ਕਾਂਸਟੇਬਲ ਰੈਂਕ) ਅਤੇ ਪੰਜਾਬ ਪੁਲਸ ਇਨਵੈਸਟੀਗੇਸ਼ਨ ਕੈਡਰ ’ਚ ਕਾਂਸਟੇਬਲ ਦੇ ਅਹੁਦਿਆਂ ’ਤੇ ਭਰਤੀਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://punjabpolice.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 16 ਅਗਸਤ 2021 ਹੈ।

ਅਹੁਦਿਆਂ ਦਾ ਵੇਰਵਾ—
ਕੁੱਲ ਖਾਲੀ ਅਹੁਦੇ- 1191
ਇੰਟੈਲੀਜੈਂਸ ਅਸਿਸਟੈਂਟ- 818
ਕਾਂਸਟੇਬਲ ਅਹੁਦੇ- 373

ਉਮਰ ਹੱਦ— 
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 21 ਸਾਲ ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ।

ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ 26 ਜੁਲਾਈ 2021 ਤੋਂ ਹੋ ਚੁੱਕੀ ਹੈ।
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 16 ਅਗਸਤ 2021 ਹੈ।

ਸਿੱਖਿਅਕ ਯੋਗਤਾ—
ਇੰਟੈਲੀਜੈਂਸ ਅਸਿਸਟੈਂਟ ਦੇ ਅਹੁਦੇ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗਰੈਜੂਏਟ ਹੋਣਾ ਚਾਹੀਦਾ ਹੈ। ਉਮੀਦਵਾਰ ਕੋਲ ਸੂਚਨਾ ਤਕਨਾਲੋਜੀ ਦਾ ਇਕ ‘ਓ’ ਪੱਧਰ ਦਾ ਸਰਟੀਫ਼ਿਕੇਟ ਰਾਸ਼ਟਰੀ ਇਲਕੈਟ੍ਰਾਨਿਕਸ ਅਤੇ ਸੂਚਨਾ ਸੰਸਥਾ ਤਕਨਾਲੋਜੀ (NIELIT) ਜਿਸ ਨੂੰ ਪਹਿਲਾਂ (DOEACC ) ਕਿਹਾ ਜਾਂਦਾ ਸੀ। ਜਾਂ ਫਿਰ ਕੰਪਿਊਟਰ ਐਪਲੀਕੇਸ਼ਨ ਵਿਚ ਬੀ. ਐੱਸ. ਸੀ./ਬੀ. ਟੈੱਕ./ਬੀ. ਈ. ਦੀ ਡਿਗਰੀ ਹੋਣੀ ਚਾਹੀਦੀ ਹੈ।
ਕਾਂਸਟੇਬਲ ਅਹੁਦੇ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਿਸਟੀ ਤੋਂ ਗਰੈਜੂਏਸ਼ਨ ਕੀਤੀ ਹੋਵੇ।

ਫਿਜੀਕਲ ਸਟੈਂਡਰਡ (ਸਰੀਰਕ ਮਿਆਰ)—
ਪੁਰਸ਼ ਉਮੀਦਵਾਰਾਂ  ਲਈ ਜ਼ਰੂਰੀ ਘੱਟੋ-ਘੱਟ ਕੱਦ 5 ਫੁੱਟ 5 ਇੰਚ ਅਤੇ ਮਹਿਲਾ ਉਮੀਦਵਾਰਾਂ ਦਾ ਕੱਦ 5 ਫੁੱਟ 1 ਇੰਚ ਹੋਣਾ ਚਾਹੀਦਾ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ’ਤੇ ਕਲਿੱਕ ਕਰ ਸਕਦੇ ਹੋ।


author

Tanu

Content Editor

Related News