ਰੇਲਵੇ ’ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Thursday, May 06, 2021 - 11:43 AM (IST)
ਨਵੀਂ ਦਿੱਲੀ : ਨਾਰਥ ਇਸਟ ਫਰੰਟੀਅਰ ਰੇਲਵੇ ਨੇ ਜੀ.ਡੀ.ਐਮ.ਓ. ਸਮੇਤ ਕਈ ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਅਤੇ ਚਾਹਵਾਨ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈਬਸਾਈਟ http://nfr.indianrailways.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 10 ਮਈ 2021 ਨਿਰਧਾਰਤ ਕੀਤੀ ਗਈ ਹੈ। ਇਸ ਭਰਤੀ ਤਹਿਤ ਕੁੱਲ 11 ਅਹੁਦਿਆਂ ਨੂੰ ਭਰਿਆ ਜਾਵੇਗਾ।
ਅਹੁਦਿਆਂ ਦਾ ਵੇਰਵਾ
ਅੱਖਾਂ ਦਾ ਮਾਹਰ- 1 ਅਹੁਦਾ
ਜਨਰਲ ਡਿਊਟੀ ਮੈਡੀਕਲ ਅਫ਼ਸਰ- 10 ਅਹੁਦੇ
ਵਿੱਦਿਅਕ ਯੋਗਤਾ
ਸਪੈਸ਼ਲਿਸਟ: ਉਮੀਦਵਾਰ ਕੋਲ ਐਮ.ਬੀ.ਬੀ.ਐਸ. ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਸ ਦੇ ਇਲਾਵਾ ਸਬੰਧਤ ਵਿਸ਼ੇ/ਖੇਤਰ ਵਿਚ ਬਤੌਰ ਸਪੈਸ਼ਲਿਸਟ ਦੇ ਅਹੁਦੇ ਲਈ ਪੋਸਟ ਗ੍ਰੈਜੁਏਟ ਡਿਗਰੀ ਜਾਂ ਡਿਪਲੋਮਾ ਹੋਣਾ ਜ਼ਰੂਰੀ ਹੈ।
ਜੀ.ਡੀ.ਐਮ.ਓ.: ਉਮੀਦਵਾਰ ਕੋਲ ਐਮ.ਬੀ.ਬੀ.ਐਸ. ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਇਲਾਵਾ ਵੱਖ-ਵੱਖ ਅਹੁਦਿਆਂ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਸੂਚਨਾ ਨੂੰ ਪੜ੍ਹ ਸਕਦੇ ਹਨ।
ਉਮਰ ਹੱਦ
ਉਮੀਦਵਾਰ ਦੀ ਉਮਰ 53 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਤੇ ਸੇਵਾਮੁਕਤ ਡਾਕਰਟਾਂ ਦੀ ਉਮਰ 67 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਜ਼ਰੂਰੀ ਜਾਣਕਾਰੀ
ਚੁਣੇ ਗਏ ਉਮੀਦਵਾਰਾਂ ਨੂੰ ਓਰਿਜਨਲ ਸਰਟੀਫਿਕੇਟ, ਪੈਨਸ਼ਨ ਪੇਮੈਂਟ ਆਰਡਰ, ਸਰਵਿਸ ਸਰਟੀਫਿਕੇਟ ਅਤੇ ਲਾਸਟ ਪੇਟ ਸਰਟੀਫਿਕੇਟ ਦਿਖਾਉਣਾ ਹੋਵੇਗਾ।