ਅਧਿਆਪਕ ਦੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 321 ਅਹੁਦਿਆਂ 'ਤੇ ਨਿਕਲੀ ਭਰਤੀ

06/03/2023 11:31:27 AM

ਨਵੀਂ ਦਿੱਲੀ- ਅਧਿਆਪਕ ਦੀ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਨਵੋਦਿਆ ਵਿਦਿਆਲਿਆ 'ਚ ਅਧਿਆਪਕ ਦੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਇਸ ਲਈ ਨਵੋਦਿਆ ਵਿਦਿਆਲਿਆ (NVS) 321 ਅਸਾਮੀਆਂ ਲਈ ਭਰਤੀਆਂ ਕਰ ਰਿਹਾ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ http://navodaya.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖ਼ਾਂ-

ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 10 ਜੂਨ 2023 ਹੈ। ਭਰਤੀ ਲਈ PGT, TGT ਅਤੇ ਹੋਰ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਭਰਤੀ ਠੇਕੇ 'ਤੇ ਹੈ ਪਰ ਚੰਗੇ ਕੰਮ ਕਰਨ ਵਾਲਿਆਂ ਨੂੰ ਬਾਅਦ 'ਚ ਰੈਗੂਲਰ ਵੀ ਕੀਤਾ ਜਾ ਸਕਦਾ ਹੈ।

PunjabKesari

NVS ਭਰਤੀ ਦੇ ਤਹਿਤ ਕਿਹੜੀਆਂ ਅਸਾਮੀਆਂ ਭਰੀਆਂ ਜਾਣਗੀਆਂ?

PGT (ਪੋਸਟ ਗ੍ਰੈਜੂਏਟ ਟੀਚਰ)-161
TGT (ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ) ਅਤੇ ਹੋਰ ਅਸਾਮੀਆਂ-160

ਵਿੱਦਿਅਕ ਯੋਗਤਾ

ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਵਿਸ਼ੇ 'ਚ 12ਵੀਂ / ਗ੍ਰੈਜੂਏਸ਼ਨ / ਪੋਸਟ-ਗ੍ਰੈਜੂਏਸ਼ਨ / ਬੀ.ਐੱਡ ਦੀ ਡਿਗਰੀ ਵੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਉਮੀਦਵਾਰ ਕੋਲ ਕੰਮ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਵਧੇਰੇ ਵੇਰਵਿਆਂ ਦੀ ਸਰਕਾਰੀ ਵੈਬਸਾਈਟ 'ਤੇ ਜਾਣਕਾਰੀ ਲਈ ਜਾ ਕੀਤੀ ਜਾ ਸਕਦੀ ਹੈ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਵੀ ਛੋਟ ਦਿੱਤੀ ਜਾਵੇਗੀ। ਵਧੇਰੇ ਵੇਰਵਿਆਂ ਦੀ ਸਰਕਾਰੀ ਵੈਬਸਾਈਟ 'ਤੇ ਜਾਂਚ ਕੀਤੀ ਜਾ ਸਕਦੀ ਹੈ।

PunjabKesari

ਚੋਣ ਪ੍ਰਕਿਰਿਆ

ਉਮੀਦਵਾਰਾਂ ਨੂੰ ਉਨ੍ਹਾਂ ਦੇ ਅਕਾਦਮਿਕ ਰਿਕਾਰਡ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਇੰਟਰਵਿਊ ਲਈ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਵੇਗੀ ਅਤੇ ਅੰਤਿਮ ਪੋਸਟਿੰਗ ਦਿੱਤੀ ਜਾਵੇਗੀ। ਭਰਤੀ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ।

ਤਨਖ਼ਾਹ

ਚੁਣੇ ਗਏ ਉਮੀਦਵਾਰਾਂ ਨੂੰ 34,125 ਰੁਪਏ ਤੋਂ ਲੈ ਕੇ 35,750 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਹੋਰ ਵੇਰਵਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ।

ਇੰਝ ਕਰੋ ਅਪਲਾਈ

ਅਧਿਕਾਰਤ ਵੈੱਬਸਾਈਟ navodaya.gov.in 'ਤੇ ਜਾਓ।
ਹੋਮਪੇਜ 'ਤੇ 'ਰਿਕਰੂਟਮੈਂਟ' ਲਿੰਕ 'ਤੇ ਕਲਿੱਕ ਕਰੋ।
ਭਰਤੀ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਯੂਜ਼ਰ ਆਈ.ਡੀ ਅਤੇ ਪਾਸਵਰਡ ਬਣਾ ਕੇ ਫਾਰਮ ਭਰੋ ਅਤੇ ਫੀਸ ਜਮ੍ਹਾਂ ਕਰੋ।
ਇਸ ਤੋਂ ਬਾਅਦ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

Navodaya Vidyalaya Vacancy 2023


Tanu

Content Editor

Related News