10ਵੀਂ ਪਾਸ ਨੌਜਵਾਨਾਂ ਲਈ ਡਾਕ ਮਹਿਕਮੇ ’ਚ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

Wednesday, May 26, 2021 - 11:32 AM (IST)

10ਵੀਂ ਪਾਸ ਨੌਜਵਾਨਾਂ ਲਈ ਡਾਕ ਮਹਿਕਮੇ ’ਚ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

ਮਹਾਰਾਸ਼ਟਰ– ਮਹਾਰਾਸ਼ਟਰ ਪੋਸਟਲ ਸਰਕਲ, ਇੰਡੀਆ ਪੋਸਟਸ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੇਂਡੂ ਡਾਕ ਸੇਵਕ (ਜੀ.ਡੀ.ਐਸ.) ਦੇ ਅਹੁਦਿਆਂ ’ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇੱਛੁਕ ਉਮੀਦਵਾਰ ਡਾਕ ਮਹਿਕਮੇ ਦੀ ਅਧਿਕਾਰਤ ਵੈਬਸਾਈਟ http://appost.in ’ਤੇ ਜਾ ਕੇ ਅੱਜ ਯਾਨੀ 26 ਮਈ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਭਰਤੀ ਲਈ ਅਪਲਾਈ ਕਰਨ ਦਾ ਅੱਜ ਆਖ਼ਰੀ ਮੌਕਾ ਹੈ।

ਕੁੱਲ ਅਹੁਦੇ
ਇਸ ਤਹਿਤ ਬ੍ਰਾਂਚ ਪੋਸਟ ਮਾਸਟਰ, ਅਸਿਸਟੈਂਟ ਬਰਾਂਚ ਪੋਸਟ ਮਾਸਟਰ ਅਤੇ ਡਾਕ ਸੇਵਕਾਂ ਦੇ 2428 ਅਹੁਦਿਆਂ ’ਤੇ ਭਰਤੀ ਕੀਤੀ ਜਾਏਗੀ। 

ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰ ਦੀ ਉਮਰ 18 ਤੋਂ 40 ਸਾਲ ਦਰਮਿਆਨ ਹੋਣੀ ਚਾਹੀਦੀ ਹੈ। 

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਜ਼ਰੀਏ ਕੀਤੀ ਜਾਏਗੀ। ਡਾਕ ਸੇਵਕਾਂ ਦੇ ਅਹੁਦਿਆਂ ’ਤੇ ਭਰਤੀ ਲਈ ਕਿਸੇ ਤਰ੍ਹਾਂ ਦਾ ਲਿਖਤੀ ਪੇਪਰ ਜਾਂ ਇੰਟਰਵਿਊ ਨਹੀਂ ਦੇਣਾ ਹੋਵੇਗਾ, ਸਗੋਂ ਡਾਇਰੈਕ ਮੈਰਿਟ ਲਿਸਟ ਰਾਹੀਂ ਚੋਣ ਹੋਵੇਗੀ।


author

Rakesh

Content Editor

Related News