ਲੋਕ ਸਭਾ ਸਕੱਤਰੇਤ 'ਚ ਵੱਖ-ਵੱਖ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Sunday, Jan 24, 2021 - 11:24 AM (IST)
ਨਵੀਂ ਦਿੱਲੀ- ਲੋਕ ਸਭਾ ਸਕੱਤਰੇਤ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦੇ
ਹੈੱਡ ਕੰਸਲਟੈਂਟ (ਸਲਾਹਕਾਰ)- 1 ਅਹੁਦਾ
ਸੋਸ਼ਲ ਮੀਡੀਆ ਮਾਰਕੀਟਿੰਗ (ਸੀਨੀਅਰ ਕੰਸਲਟੈਂਟ)- 1 ਅਹੁਦਾ
ਸੋਸ਼ਲ ਮੀਡੀਆ ਮਾਰਕੀਟਿੰਗ (ਜੂਨੀਅਰ ਕੰਸਲਟੈਂਟ)- 1 ਅਹੁਦਾ
ਗ੍ਰਾਫ਼ਿਕ ਡਿਜ਼ਾਈਨਰ- 1 ਅਹੁਦਾ
ਸੀਨੀਅਰ ਕੰਟੈਂਟ ਰਾਈਟਰ (ਹਿੰਦੀ)- 1 ਅਹੁਦਾ
ਜੂਨੀਅਰ ਕੰਟੈਂਟ ਰਾਈਟਰ (ਹਿੰਦੀ)- 1 ਅਹੁਦਾ
ਸੋਸ਼ਲ ਮੀਡੀਆ ਮਾਰਕੀਟਿੰਗ (ਜੂਨੀਅਰ ਐਸੋਸੀਏਟ)- 3
ਸਿੱਖਿਆ ਯੋਗਤਾ
ਲੋਕ ਸਭਾ ਸਕੱਤਰੇਤ 'ਚ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਲਈ ਸਿੱਖਿਆ ਯੋਗਤਾ ਵੱਖ-ਵੱਖ ਹੈ, ਜਿਸ 'ਚ 12ਵੀਂ ਪਾਸ ਤੋਂ ਲੈ ਕੇ ਗਰੈਜੂਏਟ ਅਤੇ ਐੱਮ.ਬੀ.ਏ. ਤੱਕ ਦੇ ਉਮੀਦਵਾਰਾਂ ਲਈ ਅਪਲਾਈ ਕਰਨ ਦਾ ਮੌਕਾ ਹੈ।
ਉਮਰ
ਲੋਕ ਸਭਾ ਸਕੱਤਰੇਤ 'ਚ ਕੰਸਲਟੈਂਟ ਭਰਤੀ ਲਈ ਘੱਟੋ-ਘੱਟ ਉਮਰ 22 ਸਾਲ, ਜਦੋਂ ਕਿ ਵੱਧ ਤੋਂ ਵੱਧ 58 ਸਾਲ ਤੈਅ ਹੈ।
ਆਖ਼ਰੀ ਤਾਰੀਖ਼
ਇਛੁੱਕ ਅਤੇ ਯੋਗ ਉਮੀਦਵਾਰ 8 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://loksabha.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਜ਼ਿਆਦਾ ਜਾਣਕਾਰੀ ਲਈ ਉਮੀਦਵਾਰ http://loksabhadocs.nic.in/JRCell/Module/Notice/Consultants_Advertisement.pdf ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।