LIC ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਅੱਜ ਹੀ ਕਰੋ ਅਪਲਾਈ

06/07/2021 10:41:59 AM

ਨਵੀਂ ਦਿੱਲੀ- ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੇ ਹਾਊਸਿੰਗ ਫਾਈਨਾਂਸ ਲਿਮਟਿਡ (ਐੱਚ.ਐੱਲ.ਐੱਲ.) 'ਚ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਦੇ ਅਧੀਨ ਐਸੋਸੀਏਟ ਦੇ 6 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।

ਆਖ਼ਰੀ ਤਾਰੀਖ਼
ਉਮੀਦਵਾਰ 7 ਜੂਨ 2021 ਤੱਕ ਅਪਲਾਈ ਕਰ ਸਕਦੇ ਹਨ।

ਯੋਗਤਾ
ਐੱਲ.ਆਈ.ਸੀ. ਦੇ ਹਾਊਸਿੰਗ ਫਾਈਨਾਂਸ ਲਿਮਟਿਡ 'ਚ ਨਿਕਲੀ ਇਸ ਭਰਤੀ ਲਈ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਜਾਂ ਰੂਰਲ ਮੈਨੇਜਮੈਂਟ 'ਚ 55 ਫੀਸਦੀ ਨੰਬਰ ਨਾਲ ਮਾਸਟਰ ਡਿਗਰੀ ਦਾ ਹੋਣਾ ਜ਼ਰੂਰੀ ਹੈ। 

ਉਮਰ
ਇਸ ਭਰਤੀ ਲਈ 23 ਸਾਲ ਦੀ ਉਮਰ ਤੋਂ ਲੈ ਕੇ 30 ਸਾਲ ਤੱਕ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਦੀ ਗਿਣਤੀ ਇਕ ਜਨਵਰੀ 2021 ਤੱਕ ਦੀ ਉਮਰ ਦੇ ਆਧਾਰ 'ਤੇ ਕੀਤੀ ਜਾਵੇਗੀ। 

ਐਪਲੀਕੇਸ਼ਨ ਫ਼ੀਸ
ਇਸ ਭਰਤੀ ਲਈ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਫ਼ੀਸ ਨਹੀਂ ਲਈ ਜਾਵੇਗੀ।

ਚੋਣ ਪ੍ਰਕਿਰਿਆ
ਜੀਵਨ ਬੀਮਾ ਨਿਗਮ ਦੀ ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। 

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਐੱਲ.ਆਈ.ਸੀ. ਦੀ ਅਧਿਕਾਰਤ ਵੈੱਬਸਾਈਟ http://lichousing.com/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News