12 ਪਾਸ ਨੌਜਵਾਨਾਂ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

09/18/2020 12:02:17 PM

ਨਵੀਂ ਦਿੱਲੀ- ਕੇਰਲ ਹਾਈ ਕੋਰਟ ਵਲੋਂ ਆਫ਼ਿਸ ਅਟੈਂਡੈਂਟ ਦੇ ਕੁੱਲ 10 ਅਹੁਦਿਆਂ 'ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਅਰਜ਼ੀਆਂ ਮੰਗੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਵਿਭਾਗ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਅਹੁਦਿਆਂ ਦੀ ਗਿਣਤੀ- 10 ਅਹੁਦੇ
ਅਹੁਦਿਆਂ ਦਾ ਨਾਂ- ਆਫ਼ਿਸ ਅਟੈਂਡੈਂਟ

ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ 12ਵੀਂ ਪਾਸ ਹੋਣਾ ਚਾਹੀਦਾ।

ਉਮਰ
ਉਮੀਦਵਾਰਾਂ ਦਾ ਜਨਮ 2 ਜਨਵਰੀ 1970 ਅਤੇ 1 ਜਨਵਰੀ 2002 ਦਰਮਿਆਨ ਹੋਣਾ ਚਾਹੀਦਾ।

ਐਪਲੀਕੇਸ਼ਨ ਫੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਲਈ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ।

ਆਖਰੀ ਤਾਰੀਖ਼
ਉਮੀਦਵਾਰ 14 ਅਕਤੂਬਰ 2020 ਤੱਕ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ https://www.hckrecruitment.nic.in/ 'ਤੇ ਅਪਲਾਈ ਕਰ ਸਕਦੇ ਹਨ।


DIsha

Content Editor

Related News