ਪੁਲਸ ਮਹਿਕਮੇ ’ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Friday, Oct 22, 2021 - 11:19 AM (IST)

ਨਵੀਂ ਦਿੱਲੀ- ਗੁਜਰਾਤ ਪੁਲਸ ਨੇ ਪੁਲਸ ਸਬ ਇੰਸਪੈਕਟਰ, ਆਰਮਡ ਸਬ ਇੰਸਪੈਕਟਰ ਅਤੇ ਇੰਟੈਲੀਜੈਂਸ ਅਫ਼ਸਰ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਸ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ https://ojas.gujarat.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ- 1382
ਪੁਲਸ ਸਬ ਇੰਸਪੈਕਟਰ (ਪੁਰਸ਼)- 202
ਪੁਲਸ ਸਬ ਇੰਸਪੈਕਟਰ (ਮਹਿਲਾ)- 98
ਆਰਮਡ ਪੁਲਸ ਸਬ ਇੰਸਪੈਕਟਰ (ਪੁਰਸ਼)- 72
ਇੰਟੈਲੀਜੈਂਸ ਅਫ਼ਸਰ (ਪੁਰਸ਼)- 09
ਏ.ਐੱਸ.ਆਈ. (ਪੁਰਸ਼)- 659
ਏ.ਐੱਸ.ਆਈ. (ਮਹਿਲਾ)- 324
ਸਿੱਖਿਆ ਯੋਗਤਾ
ਉਮੀਦਵਾਰ ਕੋਲ ਬੈਚਲਰ ਡਿਗਰੀ ਹੋਣੀ ਜ਼ਰੂਰੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 27 ਅਕਤੂਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 21 ਤੋਂ 35 ਸਾਲ ਤੈਅ ਕੀਤੀ ਗਈ ਹੈ।
ਚੋਣ ਪ੍ਰਕਿਰਿਆ
ਯੋਗ ਉਮੀਦਵਾਰ ਦੀ ਚੋਣ ਫਿਜ਼ੀਕਲ ਟੈਸਟ ਅਤੇ ਮੁੱਖ ਪ੍ਰੀਖਿਆ ਦੇ ਮਾਧਿਅਮ ਨਾਲ ਹੋਵੇਗੀ।
ਸਰੀਰਕ ਮਾਪਦੰਡ
ਪੁਰਸ਼ (ਆਮ ਵਰਗ)
ਲੰਬਾਈ- 164 ਸੈਂਟੀਮੀਟਰ
ਭਾਰ- 50 ਕਿਲੋਗ੍ਰਾਮ
ਮਹਿਲਾ (ਆਮ ਵਰਗ)
ਲੰਬਾਈ- 158 ਸੈਂਟੀਮੀਟਰ
ਭਾਰ- 40 ਕਿਲੋਗ੍ਰਾਮ
ਪੁਰਸ਼ (ਰਾਖਵਾਂਕਰਨ ਵਰਗ)
ਲੰਬਾਈ- 162 ਸੈਂਟੀਮੀਟਰ
ਭਾਰ- 50 ਕਿਲੋਗ੍ਰਾਮ
ਮਹਿਲਾ (ਰਾਖਵਾਂਕਰਨ ਵਰਗ)
ਲੰਬਾਈ- 156 ਸੈਂਟੀਮੀਟਰ
ਭਾਰ- 40 ਕਿਲੋਗ੍ਰਾਮ