ਸਰਕਾਰੀ ਨੌਕਰੀ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ, 2311 ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ
Monday, Apr 19, 2021 - 11:27 AM (IST)

ਨਵੀਂ ਦਿੱਲੀ : ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਦਰਅਸਲ ਜੰਮੂ ਕਸ਼ਮੀਰ ਸਰਵਿਸ ਸਲੈਕਸ਼ਨ ਬੋਰਡ (JKSSB) ਨੇ ਕਈ ਵਿਭਾਗਾਂ ਵਿਚ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਕੁੱਲ 2311 ਅਹੁਦਿਆਂ ’ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ 12 ਮਈ 2021 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
- ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ- 1444
- ਮਾਲੀਆ ਵਿਭਾਗ- 528
- ਸਹਿਕਾਰੀ ਵਿਭਾਗ- 256
- ਜਨਰਲ ਪ੍ਰਸ਼ਾਸਨ ਵਿਭਾਗ- 42
- ਕਾਨੂੰਨ, ਨਿਆਂ ਅਤੇ ਸੰਸਦੀ ਮਾਮਲੇ ਵਿਭਾਗ- 21
- ਹੁਨਰ ਵਿਕਾਸ ਵਿਭਾਗ- 6
- ਫੁੱਲਾਂ ਦੀ ਖੇਤੀ, ਬਾਗ ਅਤੇ ਪਾਰਕ ਵਿਭਾਗ- 4
- ਕੁੱਲ ਅਹੁਦੇ- 2311
ਮਹੱਤਵਪੂਰਨ ਤਾਰੀਖ਼ਾਂ
- ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 12 ਅਪ੍ਰੈਲ 2021
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 12 ਮਈ 2021
ਵਿੱਦਿਅਕ ਯੋਗਤਾ
ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 10ਵੀਂ, 12ਵੀਂ, ਆਈ.ਟੀ.ਆਈ., ਗ੍ਰੈਜੂਏਸ਼ਨ, ਡਿਪਲੋਮਾ, ਬੀ.ਐਸ.ਸੀ., ਬੀ.ਐਡ. ਅਤੇ ਸਬੰਧਤ ਖੇਤਰ ਵਿਚ ਮਾਸਟਰ ਡਿੱਗਰੀ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੋਣਾ ਜ਼ਰੂਰੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 40 ਸਾਲ ਨਿਰਧਾਰਤ ਕੀਤੀ ਗਈ ਹੈ।
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।