ਅਸਿਸਟੈਂਟ ਪ੍ਰੋਫ਼ੈਸਰ ਦੇ 285 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਪੂਰਾ ਵੇਰਵਾ
Saturday, Mar 04, 2023 - 11:00 AM (IST)
ਨਵੀਂ ਦਿੱਲੀ- ਜੰਮੂ ਅਤੇ ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ (JKPSC)ਨੇ ਉੱਚ ਸਿੱਖਿਆ ਵਿਭਾਗ 'ਚ ਜੰਮੂ ਅਤੇ ਕਸ਼ਮੀਰ ਦੇ ਸਰਕਾਰੀ ਡਿਗਰੀ ਕਾਲਜਾਂ 'ਚ ਵੱਖ-ਵੱਖ ਵਿਸ਼ਿਆਂ 'ਚ ਸਹਾਇਕ ਪ੍ਰੋਫ਼ੈਸਰ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ 31 ਮਾਰਚ, 2023 ਤੱਕ ਅਧਿਕਾਰਤ ਵੈੱਬਸਾਈਟ http://jkpsc.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ
ਬਿਨੈਕਾਰ 1 ਤੋਂ 3 ਅਪ੍ਰੈਲ 2023 ਤੱਕ ਆਪਣੇ ਅਰਜ਼ੀ ਫਾਰਮਾਂ 'ਚ ਬਦਲਾਅ ਕਰ ਸਕਣਗੇ। ਭਰਤੀ ਮੁਹਿੰਮ ਦਾ ਉਦੇਸ਼ ਕੁੱਲ 285 ਅਸਾਮੀਆਂ ਨੂੰ ਭਰਨਾ ਹੈ।
ਉਮਰ ਹੱਦ ਤੇ ਯੋਗਤਾ
ਬਿਨੈਕਾਰਾਂ ਦੀ ਉਮਰ 1 ਜਨਵਰੀ, 2023 ਨੂੰ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰ ਸਰਕਾਰੀ ਨੋਟੀਫਿਕੇਸ਼ਨ 'ਚ ਉਪਲੱਬਧ ਖਾਲੀ ਅਸਾਮੀਆਂ, ਯੋਗਤਾ ਦੇ ਮਾਪਦੰਡ, ਵਿਦਿਅਕ ਯੋਗਤਾ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।
ਅਰਜ਼ੀ ਫ਼ੀਸ
ਗੈਰ-ਰਾਖਵੀਂ ਸ਼੍ਰੇਣੀ ਦੇ ਬਿਨੈਕਾਰਾਂ ਨੂੰ 1000 ਰੁਪਏ ਦੀ ਫ਼ੀਸ ਅਦਾ ਕਰਨੀ ਪਵੇਗੀ, ਜਦੋਂ ਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਫ਼ੀਸ 500 ਰੁਪਏ ਹੈ।
ਇੰਝ ਹੋਵੇਗੀ ਚੋਣ
JKPSC ਪ੍ਰੀਖਿਆ ਵਿਚ ਚੋਣ ਪ੍ਰਕਿਰਿਆ ਉਮੀਦਵਾਰ ਵਲੋਂ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰਿਤ ਹੋਵੇਗੀ। ਉਮੀਦਵਾਰ ਨੂੰ ਸਭ ਤੋਂ ਪਹੀਲਾਂ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ। ਫਿਰ ਉਸ ਲਿਖਤੀ ਪ੍ਰੀਖਿਆ 'ਚ ਪਾਸ ਹੋਣ ਮਗਰੋਂ ਮੈਰਿਟ ਦੇ ਆਧਾਰ 'ਤੇ ਇੰਟਰਵਿਊ ਵਿਚ ਬੁਲਾਇਆ ਜਾਵੇਗਾ।
ਇੰਝ ਕਰੋ ਅਪਲਾਈ
1. ਸਭ ਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ (JKPSC) ਦੀ ਅਧਿਕਾਰਤ ਵੈੱਬਸਾਈਟ https://jkpsc.nic.in 'ਤੇ ਜਾਓ।
2. ਹੁਣ ਹੋਮ ਪੇਜ 'ਤੇ ਅਨਾਊਂਸਮੈਟ ਸੈਕਸ਼ਨ 'ਤੇ ਜਾਓ।
3. 'ਵੱਖ-ਵੱਖ ਵਿਸ਼ਿਆਂ 'ਚ ਅਸਿਸਟੈਂਟ ਪ੍ਰੋਫ਼ੈਸਰ ਦੀਆਂ ਅਸਾਮੀਆਂ ਨੂੰ ਭਰਨਾ...' ਲਿੰਕ 'ਤੇ ਕਲਿੱਕ ਕਰੋ।
4. ਹੁਣ ਤੁਹਾਨੂੰ ਇਕ ਨਵੀਂ ਵਿੰਡੋ 'ਚ JKPSC ਭਰਤੀ 2023 ਨੌਕਰੀ ਦੀ ਸੂਚਨਾ ਦੀ PDF ਪ੍ਰਾਪਤ ਹੋਵੇਗੀ।
5. JKPSC ਭਰਤੀ 2023 ਨੌਕਰੀ ਦੀ ਸੂਚਨਾ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਭਵਿੱਖ ਦੇ ਸੰਦਰਭ ਲਈ ਸੁਰੱਖਿਅਤ ਕਰੋ।