ਰੇਲਵੇ 'ਚ 145 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Tuesday, Apr 12, 2022 - 11:57 AM (IST)

ਰੇਲਵੇ 'ਚ 145 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਦੱਖਣ ਪੱਛਮੀ ਰੇਲਵੇ ਨੇ ਮਾਲ ਗੱਡੀ ਮੈਨੇਜਰ ਦੇ ਅਹੁਦਿਆਂ 'ਤੇ ਭਰਤੀ ਨੋਟਿਸ ਜਾਰੀ ਕੀਤਾ ਹੈ। ਇਸ ਭਰਤੀ ਤਹਿਤ ਕੁੱਲ 147 ਅਹੁਦੇ ਭਰੇ ਜਾਣਗੇ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 25 ਅਪ੍ਰੈਲ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਦੱਖਣੀ ਪੱਛਮੀ ਰੇਲਵੇ ਭਰਤੀ ਮੁਹਿੰਮ ਵਿੱਚ ਹਿੱਸਾ ਲੈਣ ਲਈ RRC ਹੁਬਲੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ।

ਇੰਝ ਕਰੋ ਅਪਲਾਈ

  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ rrchubli.in 'ਤੇ ਜਾਓ।
  • ਹੁਣ ਹੋਮ ਪੇਜ 'ਤੇ, ਤੁਹਾਨੂੰ ਅਧਿਕਾਰਤ ਨੋਟੀਫਿਕੇਸ਼ਨ ਦੇ ਨੇੜੇ ਆਨਲਾਈਨ ਐਪਲੀਕੇਸ਼ਨ ਦਾ ਲਿੰਕ ਦਿਖਾਈ ਦੇਵੇਗਾ, ਜਿਸ 'ਤੇ ਕਲਿੱਕ ਕਰਨਾ ਹੋਵੇਗਾ।
  • ਹੁਣ ਇੱਕ ਨਵਾਂ ਪੇਜ ਖੁੱਲੇਗਾ।
  • ਮੰਗੀ ਗਈ ਸਾਰੀਆਂ ਜਾਣਕਾਰੀਆਂ ਨੂੰ ਭਰ ਦਿਓ।
  • ਹੁਣ ਸਰਟੀਫਿਕੇਟ ਅਤੇ ਦਸਤਖ਼ਤ ਅਪਲੋਡ ਕਰੋ।
  • ਰਜਿਸਟਰ ਕਰਨ ਤੋਂ ਬਾਅਦ, ਤੁਹਾਨੂੰ ਮੋਬਾਈਲ ਨੰਬਰ ਅਤੇ ਮੇਲ ਆਈ.ਡੀ. 'ਤੇ ਨੋਟੀਫਿਕੇਸ਼ਨ ਦਿਖਾਈ ਦੇਵੇਗਾ।
  • ਜੇ ਤੁਸੀਂ ਚਾਹੋ, ਤਾਂ ਤੁਸੀਂ ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਵੀ ਕਢਵਾ ਸਕਦੇ ਹੋ।

ਚੋਣ ਪ੍ਰਕਿਰਿਆ
ਦਸਤਾਵੇਜ਼ਾਂ ਦੀ ਤਸਦੀਕ ਅਤੇ ਡਾਕਟਰੀ ਜਾਂਚ ਤੋਂ ਬਾਅਦ, ਕੰਪਿਊਟਰ ਆਧਾਰਿਤ ਟੈਸਟ ਲਿਆ ਜਾਵੇਗਾ, ਜਿਸ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।


author

cherry

Content Editor

Related News