ਭਾਰਤੀ ਜਲ ਸੈਨਾ ''ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Thursday, Jan 16, 2020 - 10:38 AM (IST)

ਨਵੀਂ ਦਿੱਲੀ— ਭਾਰਤੀ ਜਲ ਸੈਨਾ 'ਚ ਕਈ ਅਹੁਦਿਆਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਯੋਗ ਉਮੀਦਵਾਰ ਭਾਰਤੀ ਜਲ ਸੈਨਾ ਲਈ 26 ਜਨਵਰੀ 2020 ਤੱਕ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਡਾਇਰੈਕਟ ਐਂਟਰੀ ਪੇਟੀਐੱਮ ਅਫ਼ਸਰ
ਸੀਨੀਅਰ ਸੈਕੰਡਰੀ ਭਰਤੀ (ਐੱਸ.ਐੱਸ.ਆਰ.)
ਮੈਟ੍ਰਿਕ ਭਰਤੀ (ਐੱਮ.ਆਰ.)
ਆਖਰੀ ਤਾਰੀਕ- ਉਮੀਦਵਾਰ 26 ਜਨਵਰੀ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- ਅਹੁਦਿਆਂ 'ਤੇ ਅਪਲਾਈ ਕਰਨ ਲਈ 10ਵੀਂ-12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ- ਡਾਇਰੈਕਟ ਐਂਟਰੀ ਪੇਟੀਐੱਮ ਅਫ਼ਸਰ- ਘੱਟੋ-ਘੱਟ 17 ਸਾਲ ਤੇ ਵਧ ਤੋਂ ਵਧ 22 ਸਾਲ ਤੈਅ ਕੀਤੀ ਗਈ ਹੈ।
ਐੱਸ.ਐੱਸ.ਆਰ./ਐੱਮ.ਆਰ.- ਘੱਟੋ-ਘੱਟ 17 ਸਾਲ ਅਤੇ ਵਧ ਤੋਂ ਵਧ 21 ਸਾਲ ਤੈਅ ਕੀਤੀ ਗਈ ਹੈ।
ਇਸ ਤਰ੍ਹਾਂ ਹੋਵੇਗੀ ਚੋਣ
ਉਮੀਦਵਾਰਾਂ ਦੀ ਚੋਣ ਜਲ ਸੈਨਾ ਕੇਂਦਰਾਂ 'ਚ ਟਰੇਨਿੰਗ ਦੇ ਆਧਾਰ 'ਤੇ ਕੀਤੀ ਜਾਵੇਗੀ। ਟ੍ਰਾਇਲ ਕਵਾਲੀਫਾਈ ਕਰਨ ਵਾਲੇ ਉਮੀਦਵਾਰ ਮੁੰਬਈ ਦੇ ਆਈ.ਐੱਨ.ਐੱਸ. 'ਚ ਮੈਡੀਕਲ ਪ੍ਰੀਖਿਆ 'ਚ ਸ਼ਾਮਲ ਹੋਣਗੇ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਇਸ ਅਧਿਕਾਰਤ ਵੈੱਬਸਾਈਟ https://www.joinindiannavy.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।