ਹਵਾਈ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Tuesday, May 31, 2022 - 12:04 PM (IST)

ਹਵਾਈ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ ਫਲਾਇੰਗ ਬਰਾਂਚ ਅਤੇ ਗਰਾਊਂਡ ਡਿਊਟੀ (ਟੈਕਨੀਕਲ ਅਤੇ ਨਾਨ ਟੈਕਨੀਕਲ) 'ਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ 'ਤੇ ਭਰਤੀ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਦੇ ਆਧਾਰ 'ਤੇ ਹੋਵੇਗੀ। ਇਸ ਤੋਂ ਇਲਾਵਾ ਮੇਟੇਰੋਲਾਜੀ ਬਰਾਂਚ 'ਚ ਮੇਟੇਰੋਲਾਜੀ ਐਂਟੀ ਅਤੇ ਫਲਾਇੰਗ ਬਰਾਂਚ 'ਚ ਐੱਨ.ਸੀ.ਸੀ. ਸਪੈਸ਼ਲ ਐਂਟਰੀ ਲਈ ਵੀ ਭਰਤੀਆਂ ਹੋਣਗੀਆਂ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਇਕ ਜੂਨ ਤੋਂ 30 ਜੂਨ ਤੱਕ ਚਲੇਗੀ। 

ਅਹੁਦਿਆਂ ਦਾ ਵੇਰਵਾ
ਏਅਰਫੋਰਸ ਨੇ ਫਲਾਇੰਗ ਬਰਾਂਚ ਅਤੇ ਗਰਾਊਂਡ ਡਿਊਟੀ 'ਚ ਭਰਤੀਆਂ ਕੱਢੀਆਂ ਹਨ। ਇਸ ਤੋਂ ਇਲਾਵਾ ਮੇਟੇਰੋਲਾਜੀ ਬਰਾਂਚ 'ਚ ਮੇਟੇਰੋਲਾਜੀ ਐਂਟਰੀ ਅਤੇ ਫਲਾਇੰਗ ਖੇਤਰ 'ਚ ਐੱਨ.ਸੀ.ਸੀ. ਸਪੈਸ਼ਲ ਐਂਟਰੀ ਲਈ ਵੀ ਭਰਤੀਆਂ ਹੋਣਗੀਆਂ। ਜ਼ਿਆਦਾ ਜਾਣਕਾਰੀ ਲਈ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ।

ਉਮਰ
ਫਲਾਇੰਗ ਬਰਾਂਚ ਲਈ ਉਮਰ 20 ਤੋਂ 24 ਸਾਲ ਤੈਅ ਕੀਤੀ ਗਈ ਹੈ। ਗਰਾਊਂਡ ਡਿਊਟੀ ਲਈ ਉਮਰ 20 ਤੋਂ 26 ਸਾਲ ਤੱਕ ਤੈਅ ਕੀਤੀ ਗਈ ਹੈ।

ਐਪਲੀਕੇਸ਼ਨ ਫੀਸ
ਉਮੀਦਵਾਰ ਨੂੰ 250 ਰੁਪਏ ਐਪਲੀਕੇਸ਼ਨ ਫੀਸ ਦੇਣੀ ਪਵੇਗੀ।

ਇਸ ਤਰ੍ਹਾਂ ਹੋਵੇਗੀ ਉਮੀਦਵਾਰਾਂ ਦੀ ਚੋਣ
ਉਮੀਦਵਾਰਾਂ ਦੀ ਆਨਲਾਈਨ ਪ੍ਰੀਖਿਆ ਹੋਵੇਗੀ।


author

cherry

Content Editor

Related News