ਭਾਰਤੀ ਹਵਾਈ ਫ਼ੌਜ ''ਚ 255 ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

Tuesday, Feb 16, 2021 - 10:45 AM (IST)

ਭਾਰਤੀ ਹਵਾਈ ਫ਼ੌਜ ''ਚ 255 ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ 255 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਸੰਬੰਧ 'ਚ ਭਾਰਤੀ ਹਵਾਈ ਫ਼ੌਜ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

ਅਹੁਦਿਆਂ ਦਾ ਵੇਰਵਾ
ਮਲਟੀ ਟਾਸਕਿੰਗ ਸਟਾਫ਼ (ਐੱਮ.ਟੀ.ਸੀ.), ਹਾਊਸ ਕੀਪਿੰਗ ਸਟਾਫ਼, ਮੇਸ ਸਟਾਫ਼, ਐੱਲ.ਡੀ.ਸੀ., ਕਲਰਕ ਹਿੰਦੀ, ਟਾਈਪਿਸਟ, ਸਟੇਨੋਗ੍ਰਾਫ਼ਰ ਗਰੇਡ-2, ਸਟੋਰ, ਸਟੋਰ ਕੀਪਰ, ਲਾਂਡਰੀਮੈਨ, ਕਾਰਪੇਂਟਰ, ਪੇਂਟਰ, ਹੋਰ ਅਹੁਦਿਆਂ ਲਈ 255 ਅਹੁਦਿਆਂ 'ਤੇ ਭਰਤੀਆਂ ਹਨ।

ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਮੈਟ੍ਰੀਕੁਲੇਸ਼ਨ, 12ਵੀਂ ਪਾਸ, ਗਰੈਜੂਏਟ ਸਰਟੀਫਿਕੇਟ ਹੋਣਾ ਚਾਹੀਦਾ। ਅਹੁਦੇਵਾਰ ਸਿੱਖਿਆ ਯੋਗਤਾ ਲਈ ਉਮੀਦਵਾਰ ਨੋਟੀਫਿਕੇਸ਼ਨ ਦੇਖ ਸਕਦੇ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 13 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। 

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਯੋਗਤਾ ਦੇ ਅਧੀਨ ਆਪਣੀ ਪਸੰਦ ਦੇ ਹਵਾਈ ਫ਼ੌਜ ਸਟੇਸ਼ਨ ਦੇ ਕਿਸੇ ਵੀ ਅਹੁਦੇ 'ਤੇ ਅਪਲਾਈ ਕਰ ਸਕਦੇ ਹਨ। ਹਾਲ ਹੀ 'ਚ ਪਾਸਪੋਰਟ ਆਕਾਰ ਦੀ ਫੋਟੋਗ੍ਰਾਫ਼ ਨਾਲ ਅੰਗਰੇਜ਼ੀ/ਹਿੰਦੀ 'ਚ ਅਰਜ਼ੀ ਦਿੱਤੀ ਗਈ ਹੈ। ਉਮੀਦਵਾਰ ਲਿਫ਼ਾਫ਼ੇ 'ਤੇ ਅਹੁਦੇ ਦਾ ਨਾਮ ਅਤੇ ਸ਼੍ਰੇਣੀ ਦਾ ਸਪੱਸ਼ਟ ਜ਼ਿਕਰ ਕਰਨ। ਉਮੀਦਵਾਰ ਭਾਰਤੀ ਹਵਾਈ ਫ਼ੌਜ ਦੀ ਅਧਿਕਾਰਤ ਵੈੱਬਸਾਈਟ https://indianairforce.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

DIsha

Content Editor

Related News