ਭਾਰਤੀ ਡਾਕ ਵਿਭਾਗ ''ਚ ਡਰਾਈਵਰ ਦੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Monday, Jun 19, 2023 - 12:02 PM (IST)

ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ਵਿੱਚ ਸਟਾਫ ਕਾਰ ਡਰਾਈਵਰ ਦੇ ਅਹੁਦਿਆਂ ਲਈ ਭਰਤੀ ਨਿਕਲੀ ਹੈ। ਇਸ ਭਰਤੀ ਮੁਹਿੰਤ ਤਹਿਤ ਕੁੱਲ 4 ਅਸਾਮੀਆਂ 'ਤੇ ਨਿਯੁਕਤੀ ਕੀਤੀ ਜਾਵੇਗੀ। ਜੋ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਇੱਛੁਕ ਅਤੇ ਯੋਗ ਹਨ, ਉਹ ਅਧਿਕਾਰਤ ਵੈੱਬਸਾਈਟ https://www.indiapost.gov.in/ 'ਤੇ ਜਾ ਕੇ 30 ਜੂਨ 2023 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਵਿਦਿਅਕ ਯੋਗਤਾ 10ਵੀਂ ਜਮਾਤ ਪਾਸ ਰੱਖੀ ਗਈ ਹੈ। ਇਸ ਤੋਂ ਇਲਾਵਾ ਉਮੀਦਵਾਰ ਕੋਲ ਵੈਧ ਡਰਾਈਵਿੰਗ ਲਾਇਸੈਂਸ ਅਤੇ ਘੱਟੋ-ਘੱਟ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਉਮੀਦਵਾਰ ਨੂੰ ਮੋਟਰ ਮਕੈਨਿਕ ਦਾ ਆਮ ਗਿਆਨ ਹੋਣਾ ਚਾਹੀਦਾ ਹੈ।
ਤਨਖਾਹ
ਤਨਖ਼ਾਹ ਸਕੇਲ ਲੈਵਲ 2 ਦੇ ਤਹਿਤ 19900 ਤੋਂ 63200 ਰੁਪਏ ਤੱਕ ਰੱਖਿਆ ਗਿਆ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 56 ਤੋਂ ਵੱਧ ਨਹੀਂ ਹੋਣੀ ਚਾਹੀਦੀ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਵੇਖ ਸਕਦੇ ਹਨ।