ਇਨਕਮ ਟੈਕਸ ਵਿਭਾਗ ''ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

Tuesday, Jun 28, 2022 - 11:47 AM (IST)

ਇਨਕਮ ਟੈਕਸ ਵਿਭਾਗ ''ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਅਸਿਸਟੈਂਟ ਡਾਇਰੈਕਟਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਅਸਿਸਟੈਂਟ ਡਾਇਰੈਕਟਰ ਦੇ 20 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।

ਸਿੱਖਿਆ ਯੋਗਤਾ
ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਹਿੰਦੀ 'ਚ ਮਾਸਟਰ ਡਿਗਰੀ ਹੋਵੇ ਅਤੇ ਅੰਗਰੇਜ਼ੀ ਜ਼ਰੂਰੀ ਵਿਸ਼ੇ ਦੇ ਤੌਰ 'ਤੇ ਪੜ੍ਹੇ ਹੋਣ। ਇਸ ਦੇ ਨਾਲ ਹੀ ਅਹੁਦੇ ਸੰਬੰਧੀ ਕੰਮ 'ਚ ਤਿੰਨ ਸਾਲ ਦਾ ਅਨੁਭਵ ਪ੍ਰਾਪਤ ਹੋਵੇ। 

ਉਮਰ
ਉਮੀਦਵਾਰ ਦੀ ਉਮਰ 56 ਸਾਲ ਹੋਣੀ ਚਾਹੀਦੀ ਹੈ।

ਆਖ਼ਰੀ ਤਾਰੀਖ਼ 
ਉਮੀਦਵਾਰ 29 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ 'ਤੇ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਅਪਲਾਈ ਕਰਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾਣ। ਹੋਮਪੇਜ਼ 'ਤੇ ਭਰਤੀ ਸੈਕਸ਼ਨ ਤੋਂ ਵਿਗਿਆਪਨ ਦੇਖਣ। ਵਿਗਿਆਪਨ ਦੇ ਨਾਲ ਹੀ ਐਪਲੀਕੇਸ਼ਨ ਫਾਰਮ ਦਾ ਪ੍ਰੋਫਾਰਮਾ ਦਿੱਤਾ ਗਿਆ ਹੈ। ਇਸ ਨੂੰ ਡਾਊਨਲੋਡ ਕਰੋ ਅਤੇ ਭਰ ਕੇ ਤੈਅ ਪਤੇ 'ਤੇ ਭੇਜ ਦਿਓ। 

ਇਸ ਪਤੇ 'ਤੇ ਭੇਜੋ ਐਪਲੀਕੇਸ਼ਨ
ਇਨਕਮ ਟੈਕਸ ਡਾਇਰੈਕਟੋਰੇਟ (ਪ੍ਰੀਖਿਆ ਅਤੇ ਰਾਜਭਾਸ਼ਾ), ਕੇਂਦਰੀ ਸਿੱਧਾ ਟੈਕਸ ਬੋਰਡ, ਰਾਜ ਭਾਸ਼ਾ ਪ੍ਰਭਾਗ, 6ਵੀਂ ਮੰਜ਼ਲ, ਮਊਰ ਭਵਨ, ਕਨਾਟ ਸਰਕਸ, ਨਵੀਂ ਦਿੱਲੀ- 110001।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News