ਹਾਈ ਕੋਰਟ ''ਚ 1750 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ
Wednesday, May 03, 2023 - 11:56 AM (IST)

ਨਵੀਂ ਦਿੱਲੀ- ਗੁਜਰਾਤ ਹਾਈ ਕੋਰਟ ਨੇ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਮੁਹਿੰਮ ਤਹਿਤ ਕੁੱਲ 1778 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਗ੍ਰੈਜੂਏਟ ਉਮੀਦਵਾਰ ਗੁਜਰਾਤ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ gujarathighcourt.nic.in 'ਤੇ ਜਾ ਕੇ 19 ਮਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਉਮੀਦਵਾਰਾਂ ਦੀ ਟਾਈਪਿੰਗ ਸਪੀਡ 5000 ਡਿਪਰੈਸ਼ਨ ਹੋਣੀ ਚਾਹੀਦੀ ਹੈ ਅਤੇ ਕੰਪਿਊਟਰ ਦਾ ਗਿਆਨ ਹੋਣਾ ਜ਼ਰੂਰੀ ਹੈ।
ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ 21-35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਵੱਖ-ਵੱਖ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿੱਚ ਵੀ ਛੋਟ ਦਿੱਤੀ ਜਾਵੇਗੀ।
ਤਨਖਾਹ
ਨਿਯੁਕਤੀ ਤੋਂ ਬਾਅਦ, ਉਮੀਦਵਾਰਾਂ ਨੂੰ 19,900 ਰੁਪਏ ਤੋਂ 63,200 ਰੁਪਏ ਤੱਕ ਦੀ ਤਨਖ਼ਾਹ ਦਿੱਤੀ ਜਾਵੇਗੀ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।