ਇੰਡੀਅਨ ਕੋਸਟ ਗਾਰਡ ’ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Tuesday, Dec 07, 2021 - 10:44 AM (IST)

ਨਵੀਂ ਦਿੱਲੀ- ਇੰਡੀਅਨ ਕੋਸਟ ਗਾਰਡ ’ਚ ਕਈ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।
ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ- 50
ਜਨਰਲ ਡਿਊਟੀ- 30 ਅਹੁਦੇ
ਵਪਾਰਕ ਪਾਇਲਟ ਪ੍ਰਵੇਸ਼ (ਸੀ.ਪੀ.ਐੱਲ. ਐੱਸ.ਐੱਸ.ਏ.)- 10 ਅਹੁਦੇ
ਤਕਨੀਕੀ (ਇੰਜੀਨੀਅਰਿੰਗ ਅਤੇ ਇਲੈਕਟ੍ਰਿਕਲ)- 10 ਅਹੁਦੇ
ਆਖ਼ਰੀ ਤਾਰੀਖ਼
ਉਮੀਦਵਾਰ 17 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਜਨਰਲ ਡਿਊਟੀ ਦੇ ਅਹੁਦੇ ਲਈ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਜਨਮ ਇਕ ਜੁਲਾਈ 1997 ਤੋਂ 30 ਜੂਨ 2001 ਦਰਮਿਆਨ ਹੋਣਾ ਚਾਹੀਦਾ।
2- ਸੀ.ਪੀ.ਐੱਲ. ਐੱਸ.ਐੱਸ.ਏ. ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਜਨਮ ਇਕ ਜੁਲਾਈ 1997 ਤੋਂ 30 ਜੂਨ 2003 ਦਰਮਿਆਨ ਹੋਣਾ ਚਾਹੀਦਾ।
3- ਤਕਨੀਕੀ (ਇੰਜੀਨੀਅਰਿੰਗ ਅਤੇ ਇਲੈਕਟ੍ਰਿਕਲ) ਅਹੁਦੇ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਜਨਮ ਇਕ ਜੁਲਾਈ 1997 ਤੋਂ 30 ਜੂਨ 2001 ਦਰਮਿਆਨ ਹੋਣਾ ਚਾਹੀਦਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।