ਇਸਰੋ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
Tuesday, Jul 18, 2023 - 10:53 AM (IST)
ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਕੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਇਸਰੋ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ 'ਚ 61 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਜਿਸ 'ਚ ਵਿਗਿਆਨਕ ਇੰਜੀਨੀਅਰ ਐੱਸ.ਡੀ. ਦੇ 4 ਅਤੇ ਵਿਗਿਆਨਕ ਇੰਜੀਨੀਅਰ ਐੱਸ.ਸੀ. ਦੇ 57 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।
ਆਖ਼ਰੀ ਤਾਰੀਖ਼
ਉਮੀਦਵਾਰ 21 ਜੁਲਾਈ 2023 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 56 ਹਜ਼ਾਰ 100 ਰੁਪਏ ਤੋਂ ਲੈ ਕੇ 2 ਲੱਖ 8 ਹਜ਼ਾਰ 700 ਰੁਪਏ ਤੱਕ ਤਨਖਾਹ ਦੇ ਨਾਲ ਭੱਤੇ ਦਿੱਤੇ ਜਾਣਗੇ।
ਸਿੱਖਿਆ ਯੋਗਤਾ
ਇਸਰੋ 'ਚ ਨਿਕਲੀ ਭਰਤੀ 'ਚ ਅਪਲਾਈ ਕਰਨ ਲਈ ਉਮੀਦਵਾਰ ਕੋਲ ਇੰਜੀਨੀਅਰਿੰਗ 'ਚ ਬੀਟੈੱਕ, ਐੱਮਟੈੱਕ ਜਾਂ ਐੱਮ.ਐੱਸ., ਐੱਮ.ਐੱਸ.ਸੀ. ਵਿਗਿਆਨ 'ਚ ਡਿਗਰੀ ਹੋਣੀ ਜ਼ਰੂਰੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
