12ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਲਾਇਬਰੇਰੀ ਸਹਾਇਕ, ਤਕਨੀਸ਼ੀਅਨ ਤੇ ਡਰਾਫਟਸਮੈਨ ਲਈ ਸੁਨਹਿਰੀ ਮੌਕਾ
Thursday, May 04, 2023 - 10:07 AM (IST)

ਨਵੀਂ ਦਿੱਲੀ- ਭਾਰਤੀ ਪੁਲਾੜ ਅਤੇ ਖੋਜ ਸੰਗਠਨ (ਇਸਰੋ) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਇਸਰੋ ਦੇ ਸਤੀਸ਼ ਧਵਨ ਪੁਲਾੜ ਕੇਂਦਰ ਸ਼ਾਰ 'ਚ 92 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਜਿਸ ਦੇ ਅਧੀਨ ਤਕਨੀਕੀ ਸਹਾਇਕ, ਵਿਗਿਆਨੀ ਸਹਾਇਕ, ਲਾਇਬਰੇਰੀ ਸਹਾਇਕ, ਤਕਨੀਸ਼ੀਅਨ ਅਤੇ ਡਰਾਫਟਸਮੈਨ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।
ਆਖ਼ਰੀ ਤਾਰੀਖ਼
ਉਮੀਦਵਾਰ 16 ਮਈ 2023 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਡਰਾਫਟਸਮੈਨ ਅਤੇ ਤਕਨੀਸ਼ੀਅਨ- 12ਵੀਂ ਪਾਸ ਹੋਣ ਦੇ ਨਾਲ-ਨਾਲ ਭਰਤੀ ਨਾਲ ਸੰਬੰਧਤ ਟਰੇਡ 'ਚ ਸਰਟੀਫਿਕੇਟ ਪ੍ਰਾਪਤ।
ਵਿਗਿਆਨੀ ਸਹਾਇਕ- ਗਰੈਜੂਏਸ਼ਨ ਦੀ ਡਿਗਰੀ।
ਤਕਨੀਕੀ ਸਹਾਇਕ- ਭਰਤੀ ਨਾਲ ਸੰਬੰਧਤ ਟਰੇਡ 'ਚ ਇੰਜੀਨੀਅਰਿੰਗ ਡਿਪਲੋਮਾ ਪਾਸ।
ਉਮਰ
ਉਮੀਦਵਾਰ ਦੀ ਉਮਰ 16 ਮਈ ਨੂੰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵਾਂਕਰਨ ਵਰਗਾਂ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
ਐਪਲੀਕੇਸ਼ਨ ਫੀਸ
ਉਮੀਦਵਾਰਾਂ ਨੂੰ 750/500 ਰੁਪਏ (ਅਹੁਦਿਆਂ ਅਨੁਸਾਰ ਵੱਖ-ਵੱਖ) ਫੀਸਦਾ ਭੁਗਤਾਨ ਆਨਲਾਈਨ ਮਾਧਿਅਮਾਂ ਨਾਲ ਕਰਨਾ ਹੋਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।