ਬਿਜਲੀ ਵਿਭਾਗ 'ਚ ਲਾਈਨ ਹੈਲਪਰ ਦੇ 250 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

06/21/2022 11:52:52 AM

ਨਵੀਂ ਦਿੱਲੀ- ਗੋਆ ਦੇ ਚੀਫ ਇਲੈਕਟ੍ਰੀਕਲ ਇੰਜੀਨੀਅਰ ਇਲੈਕਟ੍ਰੀਸਿਟੀ ਵਿਭਾਗ ਵਿੱਚ ਲਾਈਨ ਹੈਲਪਰ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਕੁੱਲ 255 ਅਹੁਦਿਆਂ 'ਤੇ ਭਰਤੀ ਕੀਤੀ ਜਾਣੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 04 ਜੁਲਾਈ 2022 ਤੱਕ ਵੈੱਬਸਾਈਟ  'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਨੌਜਵਾਨਾਂ ਕੋਲ ਇਲੈਕਟ੍ਰੀਕਲ ਲਾਈਨਜ਼ ਕੰਸਟਰਕਸ਼ਨ ਵਿੱਚ 2 ਸਾਲ ਦਾ ਤਜ਼ਰਬਾ ਹੈ, ਉਹ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

ਯੋਗਤਾ
ਇਲੈਕਟ੍ਰੀਕਲ ਲਾਈਨਜ਼ ਕੰਸਟਰਕਸ਼ਨ ਵਿੱਚ 2 ਸਾਲ ਦਾ ਤਜ਼ਰਬਾ। ਕੋਂਕਣੀ ਭਾਸ਼ਾ ਦਾ ਗਿਆਨ। ਮਰਾਠੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਮਰ ਹੱਦ
ਵੱਧ ਤੋਂ ਵੱਧ 45 ਸਾਲ। ਇਸ ਤੋਂ ਇਲਾਵਾ SC ਅਤੇ ST ਲਈ ਉਮਰ ਵਿੱਚ 5 ਸਾਲ ਅਤੇ ਦਿਵਯਾਂਗ ਲਈ 10 ਸਾਲ ਦੀ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ
ਚੋਣ ਪ੍ਰੀਖਿਆ ਰਾਹੀਂ ਹੋਵੇਗੀ, ਜਿਸ ਦੀ ਜਾਣਕਾਰੀ ਬਾਅਦ ਵਿੱਚ ਵੈੱਬਸਾਈਟ 'ਤੇ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ।

ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਉਮੀਦਵਾਰਾਂ ਦੇ ਐਡਮਿਟ ਕਾਰਡ ਉਨ੍ਹਾਂ ਦੀ ਈਮੇਲ ਆਈਡੀ 'ਤੇ ਭੇਜੇ ਜਾਣਗੇ, ਜੋਂ ਈਮੇਲ ਆਈਡੀ ਉਨ੍ਹਾਂ ਨੇ ਅਰਜ਼ੀ ਫਾਰਮ ਵਿੱਚ ਦਰਸਾਈ ਹੈ। ਇਸ ਹਾਰਡ ਕਾਪੀ ਨਹੀਂ ਭੇਜੀ ਜਾਵੇਗੀ। ਹੋਰ ਵੇਰਵਿਆਂ ਲਈ www.goaelectricity.gov.in, https://cbes.goa.gov.in, www.goa.gov.in 'ਤੇ ਜਾ ਸਕਦੇ ਹੋ।

ਜਿਨ੍ਹਾਂ ਉਮੀਦਵਾਰਾਂ ਨੇ 30 ਦਸੰਬਰ 2021 ਨੂੰ ਲਾਈਨ ਹੈਲਪਰ ਭਰਤੀ ਨੋਟੀਫਿਕੇਸ਼ਨ ਲਈ ਅਰਜ਼ੀ ਦਿੱਤੀ ਸੀ, ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


cherry

Content Editor

Related News