ESIC 'ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

04/04/2022 12:25:35 PM

ਨਵੀਂ ਦਿੱਲੀ- ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ ਸਪੈਸ਼ਲਿਸਟ ਗ੍ਰੇਡ-2 (ਜੂਨੀਅਰ/ਸੀਨੀਅਰ ਸਕੇਲ) ਦੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਹਨਾਂ ਅਸਾਮੀਆਂ (ESIC ਭਰਤੀ 2022) ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ESIC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਇਸ ਤੋਂ ਇਲਾਵਾ ਉਮੀਦਵਾਰ ਇਸ ਲਿੰਕ 'ਤੇ ਕਲਿੱਕ ਕਰਕੇ ਵੀ ਇਨ੍ਹਾਂ ਅਸਾਮੀਆਂ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਸ ਲਿੰਕ ਰਾਹੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 45 ਅਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਵਿਚੋਂ 40 ਸਪੈਸ਼ਲਿਸਟ ਗ੍ਰੇਡ (ਸੀਨੀਅਰ ਸਕੇਲ) ਅਤੇ 5 ਸਪੈਸ਼ਲਿਸਟ ਗ੍ਰੇਡ (ਜੂਨੀਅਰ ਗ੍ਰੇਡ ਸਕੇਲ 2) ਲਈ ਹਨ।

ਮਹੱਤਵਪੂਰਨ ਤਾਰੀਖ਼

  • ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼: 20 ਅਪ੍ਰੈਲ 2022
  • ਦੂਰ-ਦਰਾਜ ਦੇ ਖੇਤਰਾਂ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਆਖ਼ਰੀ ਤਾਰੀਖ਼- 27 ਅਪ੍ਰੈਲ 2022

ਅਹੁਦਿਆਂ ਦਾ ਵੇਰਵਾ

  • ਸਪੈਸ਼ਲਿਸਟ ਗ੍ਰੇਡ-2 (ਜੂਨੀਅਰ ਸਕੇਲ) – 5 ਅਸਾਮੀਆਂ
  • ਸਪੈਸ਼ਲਿਸਟ ਗ੍ਰੇਡ-2 (ਸੀਨੀਅਰ ਸਕੇਲ)-40 ਅਸਾਮੀਆਂ

ਉਮਰ ਹੱਦ
ਉਮੀਦਵਾਰਾਂ ਦੀ ਉਮਰ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿਚ ਛੋਟ ਹੋਵੇਗੀ।
 


cherry

Content Editor

Related News