ਸਹਾਇਕ ਪ੍ਰੋਫ਼ੈਸਰ ਦੇ ਅਹੁਦੇ 'ਤੇ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਾਣੋ ਪੂਰਾ ਵੇਰਵਾ

Wednesday, Apr 19, 2023 - 11:30 AM (IST)

ਸਹਾਇਕ ਪ੍ਰੋਫ਼ੈਸਰ ਦੇ ਅਹੁਦੇ 'ਤੇ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਾਣੋ ਪੂਰਾ ਵੇਰਵਾ

ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ (DU)  ਦੇ ਮੋਤੀਲਾਲ ਨਹਿਰੂ ਕਾਲਜ ਨੇ ਫੈਕਲਟੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ ਸਹਾਇਕ ਪ੍ਰੋਫ਼ੈਸਰ ਦੀਆਂ ਅਸਾਮੀਆਂ ਲਈ ਦਿੱਲੀ ਯੂਨੀਵਰਸਿਟੀ ਦੇ ਕਾਲਜ ਦੀ ਅਧਿਕਾਰਤ ਵੈੱਬਸਾਈਟ http://colrec.uod.ac.in 'ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ 88 ਅਸਾਮੀਆਂ ਭਰੀਆਂ ਜਾਣਗੀਆਂ। ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 29 ਅਪ੍ਰੈਲ ਤੱਕ ਹੈ। 

DU ਵਿਚ ਖਾਲੀ ਅਸਾਮੀਆਂ ਦੇ ਵੇਰਵੇ

ਕੈਮਿਸਟਰੀ: 4 ਅਸਾਮੀਆਂ
ਕਾਮਰਸ: 18 ਅਸਾਮੀਆਂ
ਅੰਗਰੇਜ਼ੀ: 8 ਅਸਾਮੀਆਂ
ਹਿੰਦੀ: 7 ਅਸਾਮੀਆਂ
ਇਤਿਹਾਸ: 8 ਅਸਾਮੀਆਂ
ਗਣਿਤ: 8 ਅਸਾਮੀਆਂ
ਭੌਤਿਕ ਵਿਗਿਆਨ: 12 ਅਸਾਮੀਆਂ
ਰਾਜਨੀਤੀ ਸ਼ਾਸਤਰ: 10 ਅਸਾਮੀਆਂ
ਸੰਸਕ੍ਰਿਤ: 6 ਅਸਾਮੀਆਂ
ਅਰਥ ਸ਼ਾਸਤਰ: 4 ਅਸਾਮੀਆਂ
ਕੰਪਿਊਟਰ ਸਾਇੰਸ: 1 ਅਸਾਮੀ
EVS: 2 ਅਸਾਮੀਆਂ

ਯੋਗਤਾ ਮਾਪਦੰਡ

ਜਿਹੜੇ ਉਮੀਦਵਾਰ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਕਿਸੇ ਭਾਰਤੀ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿਚ 55 ਫ਼ੀਸਦੀ ਅੰਕਾਂ ਨਾਲ ਮਾਸਟਰ ਡਿਗਰੀ ਹੋਣੀ ਚਾਹੀਦੀ ਜਾਂ ਕਿਸੇ ਮਾਨਤਾ ਪ੍ਰਾਪਤ ਵਿਦੇਸ਼ੀ ਯੂਨੀਵਰਸਿਟੀ ਤੋਂ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਉਪਰੋਕਤ ਯੋਗਤਾਵਾਂ ਨੂੰ ਪੂਰਾ ਕਰਨ ਤੋਂ ਇਲਾਵਾ ਉਮੀਦਵਾਰ ਨੇ UGC ਜਾਂ CSIR ਵਲੋਂ ਕਰਵਾਏ ਗਏ NET ਨੂੰ ਪਾਸ ਕੀਤਾ ਹੋਣਾ ਚਾਹੀਦਾ ਹੈ।

ਅਰਜ਼ੀ ਫੀਸ

UR/ OBC/ EWS ਸ਼੍ਰੇਣੀ ਲਈ ਅਰਜ਼ੀ ਫੀਸ 500 ਰੁਪਏ ਹੈ। SC, ST ਅਤੇ PwBD ਸ਼੍ਰੇਣੀ ਦੇ ਬਿਨੈਕਾਰਾਂ ਤੋਂ ਕੋਈ ਅਰਜ਼ੀ ਫੀਸ ਨਹੀਂ ਲਈ ਜਾਵੇਗੀ।

ਕਿੰਨੀ ਮਿਲੇਗੀ ਤਨਖ਼ਾਹ?

ਉਮੀਦਵਾਰਾਂ ਚੋਣ ਹੋਣ 'ਤੇ 7ਵੇਂ ਤਨਖ਼ਾਹ ਕਮਿਸ਼ਨ ਪੈ-ਲੈਵਲ-10 ਤਹਿਤ 57,700 ਰੁਪਏ ਤਨਖ਼ਾਹ ਦੇ ਤੌਰ 'ਤੇ ਦਿੱਤੇ ਜਾਣਗੇ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
DU Faculty Recruitment 2023


 


author

Tanu

Content Editor

Related News