ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ''ਚ ਨਿਕਲੀ ਹੈ ਭਰਤੀ, ਜਲਦ ਕਰੋ ਅਪਲਾਈ
Thursday, Jun 04, 2020 - 11:02 AM (IST)

ਪੱਛਮੀ ਬੰਗਾਲ- ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਪੱਛਮੀ ਬੰਗਾਲ ਸਰਕਾਰ ਵਲੋਂ ਕਈ ਅਹੁਦਿਆਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਦੱਸ ਦੇਈਏ ਕਿ ਇਹ ਭਰਤੀਆਂ ਲੈਬ ਤਕਨੀਸ਼ੀਅਨ, ਡਾਟਾ ਐਂਟਰੀ ਆਪਰੇਟਰ ਅਤੇ ਹੋਰ ਅਹੁਦਿਆਂ 'ਤੇ ਨਿਕਲੀਆਂ ਹਨ।
ਅਹੁਦਿਆਂ ਦਾ ਵੇਰਵਾ
ਮਾਲਿਕਿਊਲਰ ਬਾਓਲਾਜੀ- ਇਕ ਅਹੁਦਾ
ਲੈਬ ਤਕਨੀਸ਼ੀਅਨ- 20 ਅਹੁਦੇ
ਡਾਟਾ ਐਂਟਰੀ ਆਪਰੇਟਰ- 2 ਅਹੁਦੇ
ਸਿੱਖਿਆ ਯੋਗਤਾ
ਉਮੀਦਵਾਰ ਸਿੱਖਿਆ ਯੋਗਤਾਵਾਂ ਨਾਲ ਸੰਬੰਧਤ ਵਧ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖਣ।
ਉਮਰ- ਇਨ੍ਹਾਂ ਅਹੁਦਿਆਂ 'ਤੇ ਐਪਲੀਕੇਸ਼ਨ ਲਈ ਉਮੀਦਵਾਰਾਂ ਦੀ ਵਧ ਤੋਂ ਵਧ ਉਮਰ 40 ਅਤੇ 65 ਸਾਲ ਅਹੁਦਿਆਂ ਅਨੁਸਾਰ ਤੈਅ ਕੀਤੀ ਗਈ ਹੈ।
ਆਖਰੀ ਤਾਰੀਕ
ਉਮੀਦਵਾਰ 10 ਜੂਨ 2020 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ http://wbhealth.gov.in 'ਤੇ ਜਾਣ। ਨੋਟੀਫਿਕੇਸ਼ਨ ਡਾਊਨਲੋਡ ਕਰ ਕੇ ਉਸ ਨੂੰ ਪੜ੍ਹਨ ਅਤੇ ਇਛੁੱਕ ਉਮੀਦਵਾਰ ਵਾਕ-ਇਨ-ਇੰਟਰਵਿਊ ਲਈ 10 ਜੂਨ 2020, ਸਵੇਰੇ 11.30 ਵਜੇ ਤੱਕ ਦੱਸੇ ਗਏ ਪਤੇ 'ਤੇ ਪਹੁੰਚਣ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਵਾਕ-ਇਨ-ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।