ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਨਿਕਲੀ ਭਰਤੀ, ਇਸ ਤਾਰੀਖ਼ ਤੋਂ ਕਰ ਸਕਦੇ ਹੋ ਅਪਲਾਈ

03/01/2021 12:03:11 PM

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ, ਇੰਜੀਨੀਅਰਿੰਗ ਵਿਭਾਗ ਨੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਭਰਤੀ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ ਭਰਤੀ 2021 ਲਈ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਮਹੱਤਵਪੂਰਨ ਤਾਰੀਖ਼ਾਂ

  • ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 8 ਮਾਰਚ 2021
  • ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 30 ਮਾਰਚ 2021

ਸਿਵਲ ਇੰਜੀਨੀਅਰਾਂ ਲਈ ਅਸਥਾਈ ਆਧਾਰ 'ਤੇ ਚੰਡੀਗੜ੍ਹ ਜੇਈ ਭਰਤੀ 2021 ਲਈ ਕੁੱਲ 42 ਅਸਾਮੀਆਂ ਉਪਲਬਧ ਹਨ।

  • ਸਾਧਾਰਨ- 22
  • ਸਾਧਾਰਨ  (EWS)  - 10
  • ਓ.ਬੀ.ਸੀ.-06
  • ਐਸ.ਸੀ.-04

ਵਿੱਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਵਿਚ 3 ਸਾਲ ਦਾ ਡਿਪਲੋਮਾ ਅਤੇ ਆਈ.ਸੀ.ਟੀ. ਸਕਿੱਲ ਕੋਰਸ ਦਾ ਸਰਟੀਫਿਕੇਟ ਯਾਨੀ ਕੰਪਿਊਟਰ ਕੋਰਸ (ਸੀ.ਸੀ.ਸੀ.) ਕੀਤਾ ਹੋਵੇ।

ਉਮਰ ਹੱਦ

  • ਜਨਰਲ / ਈਡਬਲਯੂਐਸ - 81 ਤੋਂ 37 ਸਾਲ
  • ਓ ਬੀ ਸੀ - 18 ਤੋਂ 40 ਸਾਲ
  • ਐਸਸੀ - 18 ਤੋਂ 47 ਸਾਲ

ਚੋਣ ਪ੍ਰਕਿਰਿਆ
ਚਾਹਵਾਨ ਅਤੇ ਯੋਗ ਉਮੀਦਵਾਰ 08 ਮਾਰਚ ਤੋਂ 30 ਮਾਰਚ 2021 ਤੱਕ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।


cherry

Content Editor

Related News