ਪੰਜਾਬ ਦੇ ਨਵੇਂ DGP ਬਾਰੇ ਇਸ ਤਾਰੀਖ਼ ਨੂੰ ਆਵੇਗਾ ਵੱਡਾ ਫ਼ੈਸਲਾ! UPSC ਦੀ ਮੀਟਿੰਗ 'ਤੇ ਟਿਕੀਆਂ ਨਜ਼ਰਾਂ
Sunday, Jun 21, 2026 - 10:17 AM (IST)
ਚੰਡੀਗੜ੍ਹ (ਅੰਕੁਰ) : ਪੰਜਾਬ ਪੁਲਸ ਨੂੰ ਕਰੀਬ ਚਾਰ ਸਾਲਾਂ ਬਾਅਦ ਸਥਾਈ ਡੀ. ਜੀ. ਪੀ. ਮਿਲਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ। ਯੂ. ਪੀ.ਐੱਸ. ਸੀ. ਵੱਲੋਂ 30 ਜੂਨ ਨੂੰ ਬੁਲਾਈ ਅਹਿਮ ਮੀਟਿੰਗ ’ਚ ਸੂਬਾ ਸਰਕਾਰ ਵੱਲੋਂ ਭੇਜੇ ਗਏ ਸੀਨੀਅਰ ਆਈ. ਪੀ. ਐੱਸ. ਦੇ ਪੈਨਲ ’ਤੇ ਵਿਚਾਰ ਕੀਤਾ ਜਾਵੇਗਾ। ਇਸ ਮੀਟਿੰਗ ਤੋਂ ਬਾਅਦ ਤਿੰਨ ਸੀਨੀਅਰ ਅਧਿਕਾਰੀਆਂ ਦਾ ਪੈਨਲ ਤਿਆਰ ਕੀਤਾ ਜਾਵੇਗਾ, ਜਿਸ ’ਚੋਂ ਸੂਬਾ ਸਰਕਾਰ ਸੂਬੇ ਦੇ ਨਵੇਂ ਸਥਾਈ ਡੀ. ਜੀ. ਪੀ. ਦੀ ਚੋਣ ਕਰੇਗੀ। ਇਹ ਨਿਯੁਕਤੀ ਸਿਰਫ਼ ਪ੍ਰਸ਼ਾਸਨਿਕ ਪੱਖੋਂ ਹੀ ਨਹੀਂ, ਸਗੋਂ ਸਿਆਸੀ ਤੇ ਕਾਨੂੰਨ-ਵਿਵਸਥਾ ਦੇ ਨਜ਼ਰੀਏ ਨਾਲ ਵੀ ਬੇਹੱਦ ਅਹਿਮ ਮੰਨੀ ਜਾ ਰਹੀ ਹੈ। 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਸ ਮਹਿਕਮੇ ਦੀ ਕਮਾਨ ਸਥਾਈ ਮੁਖੀ ਦੇ ਹੱਥ ’ਚ ਦੇਣਾ ਸਰਕਾਰ ਲਈ ਵੱਡਾ ਫ਼ੈਸਲਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 4 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਸੂਬਾ ਵਾਸੀ ਹੋ ਜਾਣ ALERT
14 ਸੀਨੀਅਰ ਆਈ. ਪੀ. ਐੱਸ. ਦੇ ਭੇਜੇ ਨਾਂ
ਸੂਬਾ ਸਰਕਾਰ ਨੇ 6 ਅਪ੍ਰੈਲ 2026 ਨੂੰ ਯੂ. ਪੀ. ਐੱਸ. ਸੀ. ਨੂੰ 14 ਸੀਨੀਅਰ ਆਈ. ਪੀ.ਐੱਸ. ਦੀ ਸੂਚੀ ਭੇਜੀ ਸੀ, ਜਿਨ੍ਹਾਂ ਨੂੰ ਡੀ. ਜੀ. ਪੀ. ਅਹੁਦੇ ਲਈ ਯੋਗ ਮੰਨਿਆ ਗਿਆ ਹੈ। 1992 ਬੈਚ ਦੇ ਅਧਿਕਾਰੀਆਂ ’ਚ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਗੌਰਵ ਯਾਦਵ, ਡਾ. ਸ਼ਰਦ ਸਤਿਆ ਚੌਹਾਨ, ਕੁਲਦੀਪ ਸਿੰਘ ਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ, ਲੱਖਾਂ ਪੰਜਾਬੀਆਂ ਨੂੰ ਮਿਲੇਗਾ ਵੱਡਾ ਫ਼ਾਇਦਾ
ਇਸ ਤੋਂ ਇਲਾਵਾ ਦਾਅਵੇਦਾਰਾਂ ’ਚ 1993 ਬੈਚ ਦੇ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਤੇ ਸ਼ਸ਼ੀ ਪ੍ਰਭਾ ਦਿਵੇਦੀ ਵੀ ਸ਼ਾਮਲ ਹਨ। 1994 ਬੈਚ ਦੇ ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਪ੍ਰਵੀਣ ਕੁਮਾਰ ਸਿਨ੍ਹਾ, ਅਮਰਦੀਪ ਸਿੰਘ ਰਾਏ, ਵੀ. ਨੀਰਜਾ, ਅਨੀਤਾ ਪੁੰਜ, ਨਰੇਸ਼ ਕੁਮਾਰ ਤੇ ਰਾਮ ਸਿੰਘ ਦੇ ਨਾਂ ਵੀ ਸੂਚੀ ’ਚ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
