ਖ਼ੁਸ਼ਖ਼ਬਰੀ: ਸੈਂਟਰਲ ਬੈਂਕ ''ਚ ਵੱਖ-ਵੱਖ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
Friday, Oct 07, 2022 - 12:28 PM (IST)

ਨਵੀਂ ਦਿੱਲੀ- ਬੈਂਕ ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਇੱਕ ਚੰਗਾ ਮੌਕਾ ਹੈ। ਸੈਂਟਰਲ ਬੈਂਕ ਆਫ ਇੰਡੀਆ ਨੇ IT, Economist, Data Scientist, Risk Manager, IT SOC ਵਿਸ਼ਲੇਸ਼ਕ, IT ਸੁਰੱਖਿਆ ਵਿਸ਼ਲੇਸ਼ਕ, ਤਕਨੀਕੀ ਅਧਿਕਾਰੀ (ਕ੍ਰੈਡਿਟ), ਕ੍ਰੈਡਿਟ ਅਫਸਰ, ਡਾਟਾ ਇੰਜੀਨੀਅਰ, ਲਾਅ ਅਫਸਰ, ਸੁਰੱਖਿਆ ਅਤੇ ਵਿੱਤੀ ਵਿਸ਼ਲੇਸ਼ਕ ਤਹਿਤ ਲਗਭਗ 110 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਮਿਤੀ 17 ਅਕਤੂਬਰ ਹੈ।
ਵਿਦਿਅਕ ਯੋਗਤਾ
ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਲਈ ਵੱਖ-ਵੱਖ ਯੋਗਤਾਵਾਂ ਤੈਅ ਕੀਤੀਆਂ ਗਈਆਂ ਹਨ। ਗ੍ਰੈਜੂਏਟ ਅਤੇ ਉੱਚ ਯੋਗਤਾ ਪ੍ਰਾਪਤ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਵਧੇਰੇ ਵੇਰਵਿਆਂ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।
ਚੋਣ ਪ੍ਰਕਿਰਿਆ
ਇਨ੍ਹਾਂ ਅਸਾਮੀਆਂ ਲਈ ਇੰਟਰਵਿਊ ਰਾਊਂਡ ਦਾ ਆਯੋਜਨ ਦਸੰਬਰ ਮਹੀਨੇ ਵਿੱਚ ਕਰਵਾਇਆ ਜਾਵੇਗਾ। ਇਸ ਵਿੱਚ ਸਫ਼ਲ ਹੋਣ ਤੋਂ ਬਾਅਦ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ। ਉਮੀਦਵਾਰਾਂ ਦੀ ਭਰਤੀ ਸਿੱਧੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ ibpsonline.ibps.in 'ਤੇ ਜਾਓ
'CLICK HERE TO APPLY ONLINE' ਲਿੰਕ 'ਤੇ ਕਲਿੱਕ ਕਰੋ
ਖ਼ੁਦ ਨੂੰ ਰਜਿਸਟਰ ਕਰੋ, ਅਰਜ਼ੀ ਫਾਰਮ ਭਰੋ
ਫੋਟੋ ਅਤੇ ਦਸਤਖਤ ਅੱਪਲੋਡ ਕਰੋ
ਸਬਮਿਟ ਬਟਨ 'ਤੇ ਕਲਿੱਕ ਕਰੋ।
ਐਪਲੀਕੇਸ਼ਨ ਫੀਸ
SC/ST/PWBD ਉਮੀਦਵਾਰਾਂ ਲਈ ਅਰਜ਼ੀ ਫੀਸ 175 ਰੁਪਏ ਹੈ ਅਤੇ ਬਾਕੀ ਸਾਰੇ ਉਮੀਦਵਾਰਾਂ ਲਈ ਅਰਜ਼ੀ ਫੀਸ 850 ਰੁਪਏ ਹੈ।
ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ