ਇੰਡੀਅਨ ਆਇਲ ’ਚ ਨਿਕਲੀਆਂ ਹਨ ਭਰਤੀਆਂ, 10ਵੀਂ ਪਾਸ ਤੋਂ ਲੈ ਕੇ ਗਰੈਜੂਏਟ ਤੱਕ ਕਰ ਸਕਦੇ ਹਨ ਅਪਲਾਈ
Monday, Oct 25, 2021 - 11:11 AM (IST)

ਨਵੀਂ ਦਿੱਲੀ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐੱਲ.) ਨੇ ਆਪਣੀਆਂ ਵੱਖ-ਵੱਖ ਰਿਫਾਇਨਰੀ ਯੂਨਿਟ ’ਚ ਟਰੇਡ ਅਪ੍ਰੇਂਟਿਸ ਦੇ 1968 ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਸਿੱਖਿਆ ਯੋਗਤਾ
ਇਨ੍ਹਾਂ ਭਰਤੀਆਂ ਲਈ 10ਵੀਂ, 12ਵੀਂ ਪਾਸ, ਡਿਪਲੋਮਾ ਧਾਰਕ ਅਤੇ ਗਰੈਜੂਏਟਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖ਼ਾਂ
ਅਪ੍ਰੇਂਟਿਸ ਅਹੁਦਿਆਂ ਲਈ ਆਖ਼ਰੀ ਤਾਰੀਖ਼ 12 ਨਵੰਬਰ 2021 ਹੈ।
ਲਿਖਤੀ ਪ੍ਰੀਖਿਆ ਦੀ ਤਾਰੀਖ਼ 21 ਨਵੰਬਰ 2021 ਹੈ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਐੱਸ.ਸੀ., ਐੱਸ.ਟੀ., ਓ.ਬੀ.ਸੀ. ਲਈ ਨਿਯਮਾਂ ਅਨੁਸਾਰ ਉਮਰ ’ਚ ਛੋਟ ਮਿਲੇਗੀ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://iocl.com/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।