BSF 'ਚ ਨਿਕਲੀ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੇ 100 ਤੋਂ ਵਧੇਰੇ ਅਹੁਦਿਆਂ 'ਤੇ ਭਰਤੀ, ਜਲਦ ਕਰੋ ਅਪਲਾਈ
06/14/2022 11:58:33 AM
ਨਵੀਂ ਦਿੱਲੀ- ਆਟੋ ਮੋਬਾਈਲ ਦੇ ਖੇਤਰ ਵਿੱਚ ਗਿਆਨ ਰੱਖਣ ਵਾਲੇ ਨੌਜਵਾਨਾਂ ਲਈ ਸੀਮਾ ਸੁਰੱਖਿਆ ਬਲ (BSF) ਵਿੱਚ ਭਰਤੀਆਂ ਨਿਕਲੀਆਂ ਹਨ। ਇਹ ਭਰਤੀਆਂ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੇ ਅਹੁਦਿਆਂ ਲਈ ਹਨ। ਗਰੁੱਪ ਬੀ ਅਤੇ ਗਰੁੱਪ ਸੀ ਅਧੀਨ ਆਉਂਦੀਆਂ ਇਹ ਭਰਤੀਆਂ ਐੱਸ.ਐੱਮ.ਟੀ. (ਵਰਕਸ਼ਾਪ) ਲਈ ਕੀਤੀਆਂ ਜਾਣਗੀਆਂ। ਇੱਛੁਕ ਉਮੀਦਵਾਰ 12 ਜੁਲਾਈ ਤੱਕ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।
ਬੀ.ਐੱਸ.ਐੱਫ. ਦੇ ਭਰਤੀ ਵਿਭਾਗ ਦੇ ਅਨੁਸਾਰ, ਗਰੁੱਪ ਬੀ ਅਧੀਨ ਸਬ ਇੰਸਪੈਕਟਰ ਦੇ 22 ਅਹੁਦੇ ਭਰੇ ਜਾਣੇ ਹਨ, ਜਿਨ੍ਹਾਂ ਵਿੱਚ ਸਬ ਇੰਸਪੈਕਟਰ (ਵਹੀਕਲ ਮਕੈਨਿਕ) ਦੇ 12 ਅਹੁਦੇ, ਸਬ ਇੰਸਪੈਕਟਰ (ਆਟੋ ਇਲੈਕਟ੍ਰੀਸ਼ੀਅਨ) ਦੇ 4 ਅਤੇ ਸਬ ਇੰਸਪੈਕਟਰ (ਸਟੋਰ ਕੀਪਰ) ਦੇ 6 ਅਹੁਦੇ ਸ਼ਾਮਲ ਹਨ। ਉਥੇ ਹੀ ਕਾਂਸਟੇਬਲ ਦੇ ਅਹੁਦੇ ਲਈ ਕੁੱਲ 88 ਅਹੁਦਿਆਂ 'ਤੇ ਭਰਤੀ ਕੀਤੀ ਜਾਣੀ ਹੈ।
ਵਿਦਿਅਕ ਯੋਗਤਾਵਾਂ
- SI - ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਤੋਂ ਆਟੋ ਮੋਬਾਈਲ ਇੰਜੀਨੀਅਰਿੰਗ ਜਾਂ ਮਕੈਨੀਕਲ ਇੰਜੀਨੀਅਰਿੰਗ ਜਾਂ ਆਟੋ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਘੱਟੋ-ਘੱਟ ਤਿੰਨ ਸਾਲਾਂ ਦਾ ਡਿਪਲੋਮਾ।
- ਕਾਂਸਟੇਬਲ - 10ਵੀਂ ਜਮਾਤ ਪਾਸ ਅਤੇ ਸਬੰਧਿਤ ਟਰੇਡ ਵਿੱਚ ਆਈ.ਟੀ.ਆਈ. ਅਤੇ ਘੱਟੋ-ਘੱਟ ਤਿੰਨ ਸਾਲ ਦਾ ਤਜ਼ਰਬਾ। ਵਧੇਰੇ ਜਾਣਕਾਰੀ ਲਈ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਵੇਖ ਸਕਦੇ ਹੋ।
ਉਮਰ ਹੱਦ:
- SI - 30 ਸਾਲ
- ਕਾਂਸਟੇਬਲ - 18 ਤੋਂ 25 ਸਾਲ।
ਲਿਖਤੀ ਪ੍ਰੀਖਿਆ
- ਸਰੀਰਕ ਮਿਆਰ ਟੈਸਟ, ਸਰੀਰਕ ਕੁਸ਼ਲਤਾ ਟੈਸਟ
- ਦਸਤਾਵੇਜ਼ੀਕਰਨ
- ਪ੍ਰੈਕਟੀਕਲ/ਟ੍ਰੇਡ ਟੈਸਟ ਅਤੇ ਮੈਡੀਕਲ ਪ੍ਰੀਖਿਆ
- ਮੁੜ-ਮੈਡੀਕਲ ਪ੍ਰੀਖਿਆ
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਅਧਿਕਾਰਤ ਵੈੱਬਸਾਈਟ 'ਤੇ ਜਾਣ ਲਈ ਇਸ ਲਿੰਕ 'ਤੇ ਕਲਿੱਕ ਕਰੋ।