ਭਾਰਤ ਇਲੈਕਟ੍ਰਾਨਿਕਸ ਲਿਮਟਿਡ 'ਚ ਨਿਕਲੀ ਭਰਤੀ, ਜਾਣੋ ਚੋਣ ਪ੍ਰਕਿਰਿਆ ਤੇ ਹੋਰ ਵੇਰਵਾ

Monday, May 08, 2023 - 10:41 AM (IST)

ਭਾਰਤ ਇਲੈਕਟ੍ਰਾਨਿਕਸ ਲਿਮਟਿਡ 'ਚ ਨਿਕਲੀ ਭਰਤੀ, ਜਾਣੋ ਚੋਣ ਪ੍ਰਕਿਰਿਆ ਤੇ ਹੋਰ ਵੇਰਵਾ

ਨਵੀਂ ਦਿੱਲੀ- ਭਾਰਤ ਇਲੈਕਟ੍ਰਾਨਿਕਸ ਲਿਮਟਿਡ (BEL) ਵਿਚ ਕਈ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਭਰਤੀਆਂ ਬੈਂਗਲੁਰੂ ਕੰਪਲੈਕਸ ਲਈ ਪ੍ਰਾਜੈਕਟ ਇੰਜੀਨੀਅਰ ਅਤੇ ਟਰੇਨੀ ਇੰਜੀਨੀਅਰ ਦੇ ਅਹੁਦਿਆਂ 'ਤੇ ਕੀਤੀ ਜਾ ਰਹੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://bel-india.in'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 18 ਮਈ 2023 ਹੈ। ਕੁੱਲ 428 ਅਸਾਮੀਆਂ 'ਤੇ ਭਰਤੀ ਰਾਹੀਂ ਨਿਯੁਕਤੀ ਕੀਤੀ ਜਾਵੇਗੀ। ਇਨ੍ਹਾਂ ਵਿਚੋਂ 327 ਭਰਤੀਆਂ ਪ੍ਰਾਜੈਕਟ ਇੰਜੀਨੀਅਰ-1 ਲਈ ਉਪਲੱਬਧ ਹਨ ਜਦਕਿ 101 ਟਰੇਨੀ ਇੰਜੀਨੀਅਰ-1 ਦੀਆਂ ਅਹੁਦਿਆਂ ਲਈ ਉਪਲੱਬਧ ਹਨ।

ਵਿੱਦਿਅਕ ਯੋਗਤਾ

BEL ਪ੍ਰਾਜੈਕਟ ਇੰਜੀਨੀਅਰ ਭਰਤੀ ਲਈ ਉਹ ਹੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ B.E/B.Tech/B.SC ਇੰਜੀਨੀਅਰ ਡਿਗਰੀ ਕੋਰਸ ਕੀਤਾ ਹੋਵੇ। ਵੱਖ-ਵੱਖ ਅਹੁਦਿਆਂ 'ਤੇ ਅਪਲਾਈ ਦੀ ਯੋਗਤਾ ਵੱਖ-ਵੱਖ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ। 

ਉਮਰ ਹੱਦ

ਜੇਕਰ ਗੱਲ ਉਮਰ ਹੱਦ ਦੀ ਕੀਤੀ ਜਾਵੇ ਤਾਂ ਅਪਲਾਈ ਕਰਨ ਲਈ 01.04.2023 ਨੂੰ ਪ੍ਰਾਜੈਕਟ ਇੰਜੀਨੀਅਰ-1 ਲਈ 32 ਸਾਲ ਅਤੇ ਟਰੇਨੀ ਇੰਜੀਨੀਅਰ-1 ਲਈ 28 ਸਾਲ ਹੋਣੀ ਚਾਹੀਦੀ ਹੈ। ਨੋਟੀਫਿਕੇਸ਼ਨ ਵਿਚ ਹੋਰ ਵੇਰਵਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਫਿਰ ਭਰਤੀ ਲਿੰਕ 'ਤੇ ਕਲਿੱਕ ਕਰੋ।
ਨਿੱਜੀ ਵੇਰਵੇ ਦਰਜ ਕਰਕੇ ਜਮ੍ਹਾਂ ਕਰੋ।
ਫਾਰਮ ਭਰੋ ਅਤੇ ਸਬੰਧਿਤ ਦਸਤਾਵੇਜ਼ ਅਪਲੋਡ ਕਰੋ।
ਫੀਸ ਜਮ੍ਹਾਂ ਕਰੋ ਅਤੇ ਫਾਈਨਲ ਸਬਮਿਟ ਬਟਨ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ ਲਿੰਕ 'ਤੇ ਕਲਿੱਕ ਕਰੋ।
BEL Recruitment 2023


author

Tanu

Content Editor

Related News