ਬੈਂਕ ਆਫ ਇੰਡੀਆ ’ਚ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

Monday, Dec 21, 2020 - 12:17 PM (IST)

ਨਵੀਂ ਦਿੱਲੀ : ਬੈਂਕ ਆਫ ਇੰਡੀਆ ਨੇ ਮਿਡਲ ਮੈਨੇਜਮੈਂਟ ਗਰੇਡ/ਸਕੇਲ-2 ਵਿਚ ਸੁਰੱਖਿਆ ਅਫ਼ਸਰਾਂ ਅਤੇ ਫਾਇਰ ਅਫ਼ਸਰ ਦੇ ਅਹੁਦਿਆਂ ’ਤੇ ਭਰਤੀ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰਾਂ ਕੋਲ ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਅਪਲਾਈ ਕਰਨ ਦਾ ਅੱਜ ਆਖ਼ਰੀ ਮੌਕਾ ਹੈ। ਇੱਛੁਕ ਅਤੇ ਯੋਗ ਉਮੀਦਵਾਰ ਬੈਂਕ ਆਫ ਇੰਡੀਆ ਦੀ ਅਧਿਕਾਰਤ ਵੈਬਸਾਈਟ http://bankofindia.co.in ’ਤੇ ਜਾ ਕੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਨਾਮ ਅਤੇ ਵੇਰਵਾ

  • ਸਕਿਓਰਿਟੀ ਅਫ਼ਸਰ - 20 ਅਹੁਦੇ
  • ਫਾਇਰ ਅਫ਼ਸਰ - 1 ਅਹੁਦਾ

ਵਿੱਦਿਅਕ ਯੋਗਤਾ
ਉਮੀਦਵਾਰ ਨੇ ਗ੍ਰੈਜੂਏਟ ਕੀਤੀ ਹੋਵੇਗੀ ਅਤੇ ਕੰਪਿਊਟਰ ਜਾਂ ਇਨਫਾਰਮੇਸ਼ਨ ਤਕਨਾਲੋਜੀ ਦਾ ਘੱਟ ਤੋਂ ਘੱਟ 3 ਮਹੀਨੇ ਦਾ ਕੋਈ ਕੋਰਸ ਕੀਤਾ ਹੋਵੇ। ਇਸ ਦੇ ਇਲਾਵਾ, ਉਦੀਦਵਾਰ ਕੋਲ ਆਰਮੀ/ਨੇਵੀ/ਏਅਰ ਫੋਰਸ ਵਿੱਚ ਅਫ਼ਸਰ ਦੇ ਤੌਰ ’ਤੇ ਘੱਟ ਤੋਂ ਘੱਟ 5 ਸਾਲ ਦੇ ਕੰਮ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ।

ਮਹੱਤਵਪੂਰਨ ਤਾਰੀਖ਼
ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 7 ਦਸੰਬਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ 21 ਦਸੰਬਰ ਯਾਨੀ ਅੱਜ ਅਰਜ਼ੀ ਦੇਣ ਦਾ ਆਖ਼ਰੀ ਦਿਨ ਹੈ।

ਉਮਰ ਹੱਦ

  • ਸਕਿਓਰਿਟੀ ਅਫ਼ਸਰ - 25 ਤੋਂ 40 ਸਾਲ
  • ਫਾਇਰ ਅਫ਼ਸਰ - 25 ਤੋਂ 30 ਸਾਲ 

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਇੰਟਰਵਿਊ ਅਤੇ ਗਰੁੱਪ ਡਿਸਕਸ਼ਨ ਦੇ ਆਧਾਰ ’ਤੇ ਕੀਤੀ ਜਾਵੇਗੀ।

ਅਰਜ਼ੀ ਫ਼ੀਸ

  • ਐਸ.ਸੀ./ਐਸ.ਟੀ.- 177 ਰੁਪਏ
  • ਜਨਰਲ ਅਤੇ ਹੋਰ - 820 ਰੁਪਏ

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ http://bankofindia.co.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
 


cherry

Content Editor

Related News