ਹਾਈ ਕੋਰਟ 'ਚ 350 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

08/21/2021 12:31:13 PM

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਇਲਾਹਾਬਾਦ ਹਾਈ ਕੋਰਟ (ਏ.ਐੱਚ.ਸੀ.) ਵਿਚ ਰੀਵਿਊ ਅਫ਼ਸਰ (ਆਰ.ਓ.) ਅਤੇ ਅਸਿਸਟੈਂਟ ਰੀਵਿਊ ਅਫ਼ਸਰ (ਏ.ਆਰ.ਓ.) ਦੇ ਅਹੁਦਿਆਂ 'ਤੇ ਭਰਤੀ ਲਈ ਆਪਣੀ ਵੈੱਬਸਾਈਟ 'ਤੇ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਹਿਤ ਯੋਗ ਅਤੇ ਚਾਹਵਾਨ ਉਮੀਦਵਾਰ 16 ਸਤੰਬਰ 2021 ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਕੁੱਲ ਅਹੁਦੇ 
ਰੀਵਿਊ ਅਫ਼ਸਰ (ਆਰ.ਓ.) ਅਤੇ ਅਸਿਸਟੈਂਟ ਰੀਵਿਊ ਅਫ਼ਸਰ (ਏ.ਆਰ.ਓ.) ਲਈ ਕੁੱਲ 396 ਅਹੁਦੇ ਖ਼ਾਲੀ ਹਨ, ਜਿਨ੍ਹਾਂ ਵਿਚੋਂ 46 ਰੀਵਿਊ ਅਫ਼ਸਰ ਅਤੇ 350 ਅਸਿਸਟੈਂਟ ਰੀਵਿਊ ਅਫ਼ਸਰ ਲਈ ਹਨ। 

ਮਹੱਤਵਪੂਰਨ ਤਾਰੀਖ਼ਾਂ

  1. ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 17 ਅਗਸਤ 2021 ਤੋਂ ਸ਼ੁਰੂ ਹੋ ਗਈ ਹੈ
  2. ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 16 ਸਤੰਬਰ 2021

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ 2 ਪੜਾਵਾਂ ਦੀ ਪ੍ਰੀਖਿਆ ਦੇ ਅਧਾਰ 'ਤੇ ਕੀਤੀ ਜਾਵੇਗੀ

  • ਮਲਟੀਪਲ ਆਬਜੈਕਟਿਵ ਟਾਈਪ ਟੈਸਟ
  • ਕੰਪਿਊਟਰ ਨਾਲੇਜ ਟੈਸਟ

ਅਰਜ਼ੀ ਫੀਸ

  • ਜਨਰਲ ਉਮੀਦਵਾਰਾਂ ਲਈ - 800 ਰੁਪਏ
  • ਉੱਤਰ ਪ੍ਰਦੇਸ਼ ਦੇ ਐੱਸ.ਸੀ./ਐੱਸ.ਟੀ. ਉਮੀਦਵਾਰਾਂ ਲਈ - 600 ਰੁਪਏ

ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


cherry

Content Editor

Related News