ਏਅਰਪੋਰਟ ਅਥਾਰਟੀ ਆਫ਼ ਇੰਡੀਆ ''ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

Sunday, Nov 19, 2023 - 12:06 PM (IST)

ਏਅਰਪੋਰਟ ਅਥਾਰਟੀ ਆਫ਼ ਇੰਡੀਆ ''ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ ਇੰਡੀਆ, AAI ਨੇ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ AAI ਦੀ ਅਧਿਕਾਰਤ ਵੈੱਬਸਾਈਟ http://aai.aero 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ 185 ਅਸਾਮੀਆਂ ਭਰੀਆਂ ਜਾਣਗੀਆਂ। ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 3 ਦਸੰਬਰ 2023 ਹੈ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਭਰਤੀ ਦੇ ਵੇਰਵੇ

ਸਿਵਲ: 32 ਅਸਾਮੀਆਂ
ਇਲੈਕਟ੍ਰੀਕਲ: 25 ਅਸਾਮੀਆਂ
ਇਲੈਕਟ੍ਰਾਨਿਕਸ: 29 ਅਸਾਮੀਆਂ
ਕੰਪਿਊਟਰ ਸਾਇੰਸ/ਇਨਫਰਮੇਸ਼ਨ ਟੈਕਨਾਲੋਜੀ: 7 ਅਸਾਮੀਆਂ
ਏਰੋਨਾਟਿਕਲ: 2 ਅਸਾਮੀਆਂ
ਏਅਰੋਨੌਟਿਕਸ: 4 ਅਸਾਮੀਆਂ
ਆਰਕੀਟੈਕਚਰ: 3 ਅਸਾਮੀਆਂ
ਮਕੈਨੀਕਲ/ਆਟੋਮੋਬਾਈਲ: 5 ਅਸਾਮੀਆਂ
ਕੰਪਿਊਟਰ ਆਪਰੇਟਰ ਪ੍ਰੋਗਰਾਮਿੰਗ ਅਸਿਸਟੈਂਟ: 70 ਅਸਾਮੀਆਂ
ਗਣਿਤ/ਅੰਕੜੇ: 2 ਅਸਾਮੀਆਂ
ਡਾਟਾ ਵਿਸ਼ਲੇਸ਼ਣ: 3 ਪੋਸਟਾਂ
ਸਟੈਨੋ (ITI): 3 ਅਸਾਮੀਆਂ

ਯੋਗਤਾ

ਗ੍ਰੈਜੂਏਸ਼ਨ/ਡਿਪਲੋਮਾ: ਉਮੀਦਵਾਰਾਂ ਕੋਲ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE), ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਉਪਰੋਕਤ ਵਿਚੋਂ ਕਿਸੇ ਵੀ ਸਟ੍ਰੀਮ 'ਚ ਇੰਜੀਨੀਅਰਿੰਗ ਵਿਚ ਫੁੱਲ-ਟਾਈਮ (ਰੈਗੂਲਰ) ਚਾਰ ਸਾਲਾਂ ਦੀ ਡਿਗਰੀ ਜਾਂ ਤਿੰਨ ਸਾਲ (ਰੈਗੂਲਰ) ਡਿਪਲੋਮਾ ਹੋਣਾ ਚਾਹੀਦਾ ਹੈ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 18 ਤੋਂ 26 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 31 ਦਸੰਬਰ 2023 ਤੋਂ ਕੀਤੀ ਜਾਵੇਗੀ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਯੋਗਤਾ ਪ੍ਰੀਖਿਆ ਵਿਚ ਅੰਕਾਂ ਦੀ ਫ਼ੀਸਦੀ (%) ਦੇ ਆਧਾਰ 'ਤੇ ਕੀਤੀ ਜਾਵੇਗੀ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਇੰਟਰਵਿਊ/ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਅੰਤਿਮ ਚੋਣ ਇੰਟਰਵਿਊ/ਸਰਟੀਫਿਕੇਟ ਦੀ ਤਸਦੀਕ ਅਤੇ ਜੁਆਇਨ ਕਰਨ ਸਮੇਂ ਮੈਡੀਕਲ ਫਿਟਨੈਸ ਸਰਟੀਫਿਕੇਟ ਜਮ੍ਹਾ ਕਰਨ 'ਤੇ ਅਧਾਰਿਤ ਹੋਵੇਗੀ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

aai apprentice recruitment 2023


author

Tanu

Content Editor

Related News