ਜੁਲਾਈ, 2023 ਤੋਂ ਜੂਨ, 2024 ਤੱਕ ਬੇਰੋਜ਼ਗਾਰੀ ਦਰ 3.2 ਫ਼ੀਸਦੀ ’ਤੇ ਸਥਿਰ

Tuesday, Sep 24, 2024 - 03:22 PM (IST)

ਨਵੀਂ ਦਿੱਲੀ (ਭਾਸ਼ਾ) - ਲੇਬਰ ਫੋਰਸ ਸਰਵੇਖਣ ਦੀ ਸਾਲਾਨਾ ਰਿਪੋਰਟ ਅਨੁਸਾਰ ਜੁਲਾਈ, 2023 ਤੋਂ ਜੂਨ, 2024 ਤੱਕ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੇਰੋਜ਼ਗਾਰੀ ਦਰ 3.2 ਫ਼ੀਸਦੀ ’ਤੇ ਸਥਿਰ ਬਣੀ ਹੋਈ ਹੈ। ਬੇਰੋਜ਼ਗਾਰੀ ਦਰ (ਯੂ. ਆਰ.) ਨੂੰ ਲੇਬਰ ਫੋਰਸ ’ਚ ਮੌਜੂਦ ਲੋਕਾਂ ’ਚ ਬੇਰੋਜ਼ਗਾਰ ਵਿਅਕਤੀਆਂ ਦੇ ਫ਼ੀਸਦੀ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :     ਬੰਦ ਹੋ ਸਕਦੀ ਹੈ UPI ਦੀ ਵਰਤੋਂ, ਸਰਵੇ ਨੇ ਉਡਾਈ ਲੋਕਾਂ ਦੀ ਨੀਂਦ
ਇਹ ਵੀ ਪੜ੍ਹੋ :     ਪੁਰਾਣੇ ਮਕਾਨ ਵਿਚ ਰਹਿੰਦੇ ਹਨ 134 ਕੰਪਨੀਆਂ ਦੇ ਮਾਲਕ ਅਨੰਦ ਮਹਿੰਦਰਾ, ਜਾਣੋ ਵਜ੍ਹਾ

ਰਿਪੋਰਟ ’ਚ ਕਿਹਾ ਗਿਆ ਕਿ ਪੁਰਸ਼ਾਂ ਲਈ ਯੂ. ਆਰ. ’ਚ ਜੁਲਾਈ 2023-ਜੂਨ 2024 ਦੌਰਾਨ ਸਾਲਾਨਾ ਆਧਾਰ ’ਤੇ ਮਾਮੂਲੀ ਗਿਰਾਵਟ ਹੋਈ। ਇਹ ਅੰਕੜਾ 3.3 ਫ਼ੀਸਦੀ ਤੋਂ ਘਟ ਕੇ 3.2 ਫ਼ੀਸਦੀ ਹੋ ਗਿਆ। ਇਸ ਮਿਆਦ ’ਚ ਔਰਤਾਂ ’ਚ ਯੂ. ਆਰ. 2.9 ਫ਼ੀਸਦੀ ਤੋਂ ਵਧ ਕੇ 3.2 ਫ਼ੀਸਦੀ ਹੋ ਗਿਆ। ਜੁਲਾਈ 2023-ਜੂਨ 2024 ਦੌਰਾਨ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਸਾਧਾਰਣ ਸਥਿਤੀ ’ਚ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ (ਐੱਲ. ਐੱਫ. ਪੀ. ਆਰ.) 60.1 ਫ਼ੀਸਦੀ ਸੀ।

ਇਹ ਵੀ ਪੜ੍ਹੋ :     Facebook, Instagram ਅਤੇ WhatsApp ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਇਹ ਵੀ ਪੜ੍ਹੋ :     ਸੋਨਾ ਹੋਇਆ ਮਹਿੰਗਾ, ਚਾਂਦੀ ਦੇ ਭਾਅ ਡਿੱਗੇ, ਜਾਣੋ ਕੀਮਤੀ ਧਾਤਾਂ ਦੇ ਨਵੇਂ ਭਾਅ  
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News