ਇਕ ਮਹੀਨੇ ਦੇ ਰਾਸ਼ਟਰੀ ਲਾਕਡਾਊਨ ਨਾਲ GDP ਦਾ 1 ਤੋਂ 2% ਦਾ ਨੁਕਸਾਨ ਹੋਵੇਗਾ : ਬੋਫਾ

04/17/2021 12:08:53 PM

ਮੁੰਬਈ– ਵਾਲਸਟ੍ਰੀਟ ਦੀ ਬ੍ਰੋਕਰੇਜ ਕੰਪਨੀ ਬੈਂਕ ਆਫ ਅਮਰੀਕਾ (ਬੋਫਾ) ਸਕਿਓਰਿਟੀਜ਼ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਕਾਰਨ ਬੀਤੇ ਵਿੱਤੀ ਸਾਲ 2020-21 ਦੀ ਮਾਰਚ ਦੀ ਚੌਥੀ ਤਿਮਾਹੀ ’ਚ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਅਨੁਮਾਨਿਤ ਤਿੰਨ ਫੀਸਦੀ ਦੀ ਵਾਧਾ ਦਰ ਹਾਸਲ ਹੋਣਾ ਮੁਸ਼ਕਲ ਹੈ।

ਬ੍ਰੋਕਰੇਜ ਕੰਪਨੀ ਨੇ ਕਿਹਾ ਕਿ ਇਕ ਮਹੀਨੇ ਦੇ ਰਾਸ਼ਟਰੀ ਪੱਧਰ ਦੇ ਲਾਕਡਾਊਨ ਨਾਲ ਜੀ. ਡੀ. ਪੀ. ਦਾ ਇਕ ਤੋਂ ਦੋ ਫੀਸਦੀ ਦਾ ਨੁਕਸਾਨ ਹੋਵੇਗਾ। ਬੋਫਾ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਾਧਾ ਹਾਲੇ ਸੁਸਤ ਹੈ ਅਤੇ ਅਹਿਮ ਆਰਥਿਕ ਸੰਕੇਤਕਾਂ ’ਚ ਗਿਰਾਵਟ ਆਈ ਹੈ। ਕ੍ਰੈਡਿਟ ਵਾਧਾ ਕਾਫੀ ਕਮਜ਼ੋਰ ਹੈ। ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਵਾਧੇ ਦੇ ਮੋਰਚੇ ’ਤੇ ਚਿੰਤਾ ਵਧੀ ਹੈ। ਸੱਤ ਕਾਰਕਾਂ ’ਤੇ ਆਧਾਰਿਤ ਬੋਫਾ ਇੰਡੀਆ ਦਾ ਗਤੀਵਿਧੀ ਸੰਕੇਤਕ ਫਰਵਰੀ ’ਚ ਘਟ ਕੇ ਇਕ ਫੀਸਦੀ ’ਤੇ ਆ ਗਿਆ। ਜਨਵਰੀ ’ਚ ਇਹ 1.3 ਫੀਸਦੀ ਸੀ। ਫਰਵਰੀ ’ਚ ਭਾਰਤ ਦੇ ਗਤੀਵਿਧੀ ਸੂਚਕ ਅੰਕ ਦੇ ਸੱਤ ’ਚੋਂ ਚਾਰ ਕਾਰਕ ਇਸ ਤੋਂ ਪਿਛਲੇ ਮਹੀਨੇ ਦੀ ਤੁਲਨਾ ’ਚ ਸੁਸਤ ਪਏ ਹਨ।

ਮਹਾਮਾਰੀ ਦੇ ਵਧਦੇ ਮਾਮਲਿਆਂ ਕਾਰਨ ਰਿਵਾਈਵਲ ’ਚ ਜੋਖਮ
ਰਿਪੋਰਟ ਨੇ ਇਹ ਵੀ ਦੱਸਿਆ ਕਿ ਇਹ ਮਾਰਚ ਤਿਮਾਹੀ ਲਈ ਉਨ੍ਹਾਂ ਦੇ 3 ਪ੍ਰਤੀਸ਼ਤ ਅਸਲ ਜੀਵੀਏ ਵਾਧੇ ਦੀ ਭਵਿੱਖਬਾਣੀ ਲਈ ਜੋਖਮ ਪੈਦਾ ਕਰਦਾ ਹੈ। ਇਹ ਸੂਚਕ ਅੰਕ 2020-21 ’ਚ ਪਹਿਲੀ ਵਾਰ ਦਸੰਬਰ 2020 ’ਚ ਸਾਕਾਰਾਤਮਕ ਹੋਇਆ ਸੀ। ਇਸ ਤੋਂ ਪਹਿਲਾਂ ਲਗਾਤਾਰ 9 ਮਹੀਨੇ ਤੱਕ ਇਸ ’ਚ ਗਿਰਾਵਟ ਆਈ ਸੀ। ਰਿਪੋਰਟ ’ਚ ਕਿਹਾ ਗਿਆ ਹੈ ਮਹਾਮਾਰੀ ਦੇ ਵਧਦੇ ਮਾਮਲਿਆਂ ਕਾਰਨ ਰਿਵਾਈਵਲ ’ਚ ਜੋਖਮ ਹੈ। ਸਾਡਾ ਅਨੁਮਾਨ ਹੈ ਕਿ ਰਾਸ਼ਟਰੀ ਪੱਧਰ ’ਤੇ ਇਕ ਮਹੀਨੇ ਦੇ ਲਾਕਡਾਊਨ ਨਾਲ ਜੀ. ਡੀ. ਪੀ. ਦਾ ਇਕ ਤੋਂ ਦੋ ਫੀਸਦੀ ਦਾ ਨੁਕਸਾਨ ਹੋਵੇਗਾ।


Sanjeev

Content Editor

Related News