GST ਭੁਗਤਾਨ 'ਚ ਦੇਰੀ 'ਤੇ ਹੁਣ 1 ਸਤੰਬਰ ਤੋਂ ਲਾਗੂ ਹੋਣ ਜਾ ਰਿਹੈ ਨਿਯਮ

08/26/2020 4:08:32 PM

ਨਵੀਂ ਦਿੱਲੀ— 1 ਸਤੰਬਰ ਤੋਂ ਜੀ. ਐੱਸ. ਟੀ. ਦੇ ਭੁਗਤਾਨ 'ਚ ਦੇਰੀ ਦੀ ਸਥਿਤੀ 'ਚ ਵਿਆਜ ਸ਼ੁੱਧ ਟੈਕਸ ਦੇਣਦਾਰੀ 'ਤੇ ਵਸੂਲਿਆ ਜਾਵੇਗਾ।

ਉਦਯੋਗ ਨੇ ਇਸ ਸਾਲ ਦੇ ਸ਼ੁਰੂ 'ਚ ਜੀ. ਐੱਸ. ਟੀ. ਅਦਾਇਗੀ 'ਚ ਦੇਰੀ 'ਤੇ ਲਗਭਗ 46,000 ਕਰੋੜ ਰੁਪਏ ਵਿਆਜ ਦੀ ਵਸੂਲੀ ਦੇ ਸਰਕਾਰੀ ਨਿਰਦੇਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ ਸੀ। ਵਿਆਜ ਕੁੱਲ ਟੈਕਸ ਦੇਣਦਾਰੀ 'ਤੇ ਲਗਾਇਆ ਗਿਆ ਸੀ।

ਕੇਂਦਰ ਤੇ ਸੂਬੇ ਦੇ ਵਿੱਤ ਮੰਤਰੀਆਂ ਦੀ ਜੀ. ਐੱਸ. ਟੀ. ਪ੍ਰੀਸ਼ਦ ਨੇ ਮਾਰਚ 'ਚ ਆਪਣੀ 39ਵੀਂ ਬੈਠਕ 'ਚ ਫ਼ੈਸਲਾ ਕੀਤਾ ਸੀ ਕਿ 1 ਜੁਲਾਈ, 2017 ਤੋਂ ਪ੍ਰਭਾਵੀ ਸ਼ੁੱਧ ਟੈਕਸ ਦੇਣਦਾਰੀ 'ਤੇ ਜੀ. ਐੱਸ. ਟੀ. ਦੇ ਭੁਗਤਾਨ 'ਚ ਦੇਰੀ ਲਈ ਵਿਆਜ ਲਿਆ ਜਾਵੇਗਾ ਅਤੇ ਇਸ ਲਈ ਕਾਨੂੰਨ 'ਚ ਸੋਧ ਕੀਤਾ ਜਾਵੇਗਾ।

ਹਾਲਾਂਕਿ, ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ 25 ਅਗਸਤ ਨੂੰ 1 ਸਤੰਬਰ, 2020 ਦੀ ਤਾਰੀਖ਼ ਨੋਟੀਫਾਈਡ ਕੀਤੀ, ਜਿਸ ਤਾਰੀਖ਼ ਤੋਂ ਸ਼ੁੱਧ ਟੈਕਸ ਦੇਣਦਾਰੀ 'ਤੇ ਵਿਆਜ ਵਸੂਲਿਆ ਜਾਵੇਗਾ। ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਸੀਨੀਅਰ ਪਾਰਟਨਰ ਰਜਤ ਮੋਹਨ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਜੀ. ਐੱਸ. ਟੀ. ਪ੍ਰੀਸ਼ਦ ਦੇ ਫ਼ੈਸਲਿਆਂ ਤੋਂ ਵੱਖ ਲੱਗ ਰਿਹਾ ਹੈ, ਜਿਸ 'ਚ ਟੈਕਸਦਾਤਾਵਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਕਤ ਲਾਭ 1 ਜੁਲਾਈ 2017 ਤੋਂ ਪ੍ਰਭਾਵੀ ਹੋਣਗੇ।


Sanjeev

Content Editor

Related News