2 ਤੋਂ 6 ਫ਼ੀਸਦੀ ਵਿਚਕਾਰ ਮਹਿੰਗਾਈ ਦਾ ਟੀਚਾ ਇਕਦਮ ਠੀਕ ਹੈ : RBI

02/27/2021 4:34:02 PM

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਾ ਮੰਨਣਾ ਹੈ ਕਿ ਮੁਦਰਾ ਨੀਤੀ ਤਹਿਤ 2 ਤੋਂ 6 ਫ਼ੀਸਦੀ ਵਿਚਕਾਰ ਮਹਿੰਗਾਈ ਦਾ ਟੀਚਾ ਇਕਦਮ ਠੀਕ ਹੈ ਅਤੇ ਅਗਲੇ ਪੰਜ ਸਾਲਾਂ ਤੱਕ ਇਸ ਵਿਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ। ਮਾਰਚ ਵਿਚ ਮਹਿੰਗਾਈ ਦਰ ਦੇ ਟੀਚੇ ਦੀ ਸਮੀਖਿਆ ਹੋਣ ਤੋਂ ਪਹਿਲਾਂ ਕੇਂਦਰੀ ਬੈਂਕ ਦੀ ਰਿਸਰਚ ਟੀਮ ਨੇ ਆਪਣੀ ਮੁਦਰਾ ਤੇ ਵਿੱਤੀ ਰਿਪੋਰਟ ਵਿਚ ਇਹ ਗੱਲ ਆਖੀ ਹੈ।

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੀਚਾ ਨਿਰਧਾਰਤ ਕਰਨ ਨਾਲ ਮਹਿੰਗਾਈ 'ਤੇ ਲਗਾਮ ਲਾਉਣ ਵਿਚ ਮਦਦ ਮਿਲੀ ਹੈ। 

ਮੁਦਰਾ ਤੇ ਵਿੱਤੀ ਰਿਪੋਰਟ 2013 ਤੋਂ ਬਾਅਦ ਪਹਿਲੀ ਵਾਰ ਪ੍ਰਕਾਸ਼ਤ ਹੋਈ ਹੈ। ਇਸ ਤੋਂ ਪਹਿਲਾਂ 1935 ਵਿਚ ਪ੍ਰਕਾਸ਼ਤ ਹੋਈ ਰਿਪੋਰਟ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ। ਰਿਜ਼ਰਵ ਬੈਂਕ ਨੇ ਪ੍ਰਚੂਨ ਮਹਿੰਗਾਈ ਨੂੰ 2-4 ਫ਼ੀਸਦੀ ਵਿਚਕਾਰ ਦੇ ਟੀਚੇ ਵਿਚ ਰੱਖਿਆ ਹੈ। ਜੇਕਰ ਬੈਂਕ ਲਗਾਤਾਰ ਤਿੰਨ ਤਿਮਾਹੀ ਤੱਕ ਮਹਿੰਗਾਈ ਦਰ ਨੂੰ ਇਸ ਦਾਇਰੇ ਵਿਚ ਨਹੀਂ ਰੱਖ ਪਾਉਂਦਾ ਤਾਂ ਇਸ ਦਾ ਕਾਰਨ ਸਰਕਾਰ ਨੂੰ ਦੱਸਣਾ ਪੈਂਦਾ ਹੈ ਪਰ 2020 ਵਿਚ ਮਹਾਮਾਰੀ ਕਾਰਨ ਤਿੰਨ ਤਿਮਾਹੀਆਂ ਤੋਂ ਜ਼ਿਆਦ ਸਮੇਂ ਤੱਕ ਮਹਿੰਗਾਈ ਉਪਰੀ ਸੀਮਾ ਤੋਂ ਜ਼ਿਆਦਾ ਰਹੀ ਸੀ। ਰਿਪੋਰਟ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਭਾਰਤ ਵਿਚ 5 ਤੋਂ 6 ਫ਼ੀਸਦੀ ਤੋਂ ਉੱਪਰ ਮਹਿੰਗਾਈ ਦਰ ਵਿਕਾਸ ਵਿਚ ਰੁਕਾਵਟ ਪਾਉਂਦੀ ਹੈ। ਇਸ ਲਈ ਸਹਿਣਸ਼ੀਲਤਾ ਲਈ 6 ਫ਼ੀਸਦੀ ਤੱਕ ਉੱਪਰੀ ਸੀਮਾ ਠੀਕ ਹੈ।


Sanjeev

Content Editor

Related News