ਅਗਸਤ ’ਚ ਭਾਰਤ ਦਾ ਉਦਯੋਗਿਕ ਉਤਪਾਦਨ 4 ਫੀਸਦੀ ਵਧਿਆ
Tuesday, Sep 30, 2025 - 05:26 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਉਦਯੋਗਿਕ ਉਤਪਾਦਨ (ਆਈ.ਆਈ.ਪੀ.) ਅਗਸਤ ’ਚ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਵਧਿਆ। ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਵਾਧੇ ਦਾ ਮੁੱਖ ਕਾਰਨ ਮਾਈਨਿੰਗ ਗਤੀਵਿਧੀਆਂ ’ਚ ਤੇਜ਼ੀ ਰਿਹਾ। ਹਾਲਾਂਕਿ ਅਰਥਸ਼ਾਸਤਰੀਆਂ ਨੇ 5 ਫੀਸਦੀ ਵਾਧੇ ਦਾ ਅਨੁਮਾਨ ਲਾਇਆ ਸੀ। ਜੁਲਾਈ ’ਚ ਇਹ ਅੰਕੜਾ 4.3 ਫੀਸਦੀ ਸੀ, ਜਿਸ ਨੂੰ ਬਾਅਦ ’ਚ ਬਦਲ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਨਰਾਤਿਆਂ ਮੌਕੇ Gold-Silver ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ Record, 7ਵੇਂ ਅਸਮਾਨ ਪਹੁੰਚੇ ਭਾਅ
ਮਾਈਨਿੰਗ ਅਤੇ ਪਾਵਰ ਸੈਕਟਰ ਨੇ ਦਿਖਾਈ ਰਫਤਾਰ
ਮੈਨੂਫੈਕਚਰਿੰਗ ਸੈਕਟਰ ’ਚ ਅਗਸਤ ’ਚ 3.8 ਫੀਸਦੀ ਦਾ ਵਾਧਾ ਹੋਇਆ, ਜੋ ਕਿ ਜੁਲਾਈ ਤੋਂ 6 ਫੀਸਦੀ ਘੱਟ ਹੈ। ਪਾਵਰ ਸੈਕਟਰ ਵਿਚ 4.1 ਫੀਸਦੀ ਦਾ ਵਾਧਾ ਹੋਇਆ, ਜੋ ਜੁਲਾਈ ਦੇ 3.7 ਫੀਸਦੀ ਨਾਲੋਂ ਥੋੜ੍ਹਾ ਬਿਹਤਰ ਹੈ। ਮਾਈਨਿੰਗ ਨੇ ਇਸ ਵਾਰ 6 ਫੀਸਦੀ ਦਾ ਵਾਧਾ ਦਿਖਾਇਆ, ਜਦਕਿ ਜੁਲਾਈ ’ਚ ਇਸ ’ਚ 7.2 ਫੀਸਦੀ ਦੀ ਗਿਰਾਵਟ ਆਈ ਸੀ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ; ਬੈਂਕ, UPI ਅਤੇ ਪੈਨਸ਼ਨ ਤੱਕ ਜੇਬ 'ਤੇ ਪਵੇਗਾ ਸਿੱਧਾ ਅਸਰ!
ਕੰਜ਼ਿਊਮਰ ਗੁਡਸ ’ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ। ਕਾਰਾਂ ਅਤੇ ਫ਼ੋਨ ਵਰਗੀਆਂ ਟਿਕਾਊ ਵਸਤਾਂ ਦੇ ਉਤਪਾਦਨ ਵਿਚ 3.5 ਫੀਸਦੀ ਦਾ ਵਾਧਾ ਹੋਇਆ, ਜੋ ਕਿ ਜੁਲਾਈ ਵਿਚ 7.3 ਫੀਸਦੀ ਸੀ। ਉਥੇ ਹੀ, ਫੂਡ ਪ੍ਰੋਡਕਟ ਅਤੇ ਟਾਇਲਟਰੀਜ਼ ਵਰਗੇ ਗੈਰ-ਟਿਕਾਊ ਸਾਮਾਨ (ਕੰਜ਼ਿਊਮਰ ਨਾਨ-ਡਿਊਰੇਬਲਜ਼) ’ਚ 6.3 ਫੀਸਦੀ ਦੀ ਗਿਰਾਵਟ ਆਈ, ਜਦਕਿ ਜੁਲਾਈ ’ਚ ਇਸ ’ਚ 0.5 ਫੀਸਦੀ ਦਾ ਵਾਧਾ ਹੋਇਆ ਸੀ। ਕੈਪੀਟਲ ਗੁਡਜ਼, ਜਿਵੇਂ ਕਿ ਮਸ਼ੀਨਰੀ ਅਤੇ ਉਪਕਰਣਾਂ ਦਾ ਉਤਪਾਦਨ 4.4 ਫੀਸਦੀ ਵਧਿਆ, ਜੋ ਜੁਲਾਈ ਨਾਲੋਂ 6.8 ਫੀਸਦੀ ਘੱਟ ਹੈ। ਅਪ੍ਰੈਲ ਤੋਂ ਅਗਸਤ ਤੱਕ ਦੀ ਗੱਲ ਕਰੀਏ ਤਾਂ ਉਦਯੋਗਿਕ ਉਤਪਾਦਨ ’ਚ 2.8 ਫੀਸਦੀ ਦਾ ਵਾਧਾ ਹੋਇਆ, ਜੋ ਪਿਛਲੇ ਸਾਲ 4.3 ਫੀਸਦੀ ਸੀ।
ਇਹ ਵੀ ਪੜ੍ਹੋ : 10 ਕਿਲੋ ਸੋਨੇ ਨਾਲ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਪਹਿਰਾਵਾ, ਬਣਿਆ ਵਰਲਡ ਰਿਕਾਰਡ(PIC)
ਇਹ ਵੀ ਪੜ੍ਹੋ : ਸਰਾਫਾ ਬਾਜ਼ਾਰ 'ਚ ਆਇਆ ਭਾਰੀ ਉਛਾਲ , ਚਾਂਦੀ 7,000 ਰੁਪਏ ਚੜ੍ਹੀ ਤੇ ਸੋਨੇ ਨੇ ਬਣਾਇਆ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8