HDFC ਲਾਈਫ ਦਾ ਤੀਜੀ ਤਿਮਾਹੀ ਵਿਚ ਮੁਨਾਫਾ 265 ਕਰੋੜ ਰੁਪਏ ਰਿਹਾ

1/22/2021 9:20:02 PM

ਨਵੀਂ ਦਿੱਲੀ- ਐੱਚ. ਡੀ. ਐੱਫ. ਸੀ. ਲਾਈਫ ਨੇ ਦਸੰਬਰ ਵਿਚ ਸਮਾਪਤ ਤੀਜੀ ਤਿਮਾਹੀ ਵਿਚ ਮੁਨਾਫ਼ੇ ਵਿਚ 5.8 ਫ਼ੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਹੈ। ਇਸ ਦਾ ਮੁਨਾਫਾ 264.99 ਕਰੋੜ ਰੁਪਏ ਰਿਹਾ।

ਨਿੱਜੀ ਖੇਤਰ ਦੇ ਬੀਮਾਕਰਤਾ ਐੱਚ. ਡੀ. ਐੱਫ. ਸੀ. ਲਾਈਫ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਉਸ ਦਾ ਸ਼ੁੱਧ ਮੁਨਾਫਾ 250.24 ਕਰੋੜ ਰੁਪਏ ਰਿਹਾ ਸੀ।

ਹਾਲਾਂਕਿ, ਅਕਤੂਬਰ-ਦਸੰਬਰ 2019 ਵਿਚ ਕੰਪਨੀ ਦੀ ਕੁੱਲ ਆਮਦਨ 11,648.72 ਕਰੋੜ ਰੁਪਏ ਤੋਂ ਵੱਧ ਕੇ 21,126.80 ਕਰੋੜ ਰੁਪਏ ਹੋ ਗਈ। ਅਪ੍ਰੈਲ-ਦਸੰਬਰ ਦੀ ਮਿਆਦ ਵਿਚ ਕੰਪਨੀ ਦਾ ਸ਼ੁੱਧ ਮੁਨਾਫਾ ਵੀ ਪਹਿਲੇ ਦੀ ਮਿਆਦ ਦੇ 984 ਕਰੋੜ ਰੁਪਏ ਤੋਂ 6 ਫ਼ੀਸਦੀ ਵੱਧ ਕੇ 1,042 ਕਰੋੜ ਰੁਪਏ ਹੋ ਗਿਆ।


Sanjeev

Content Editor Sanjeev