ਦੂਰਸੰਚਾਰ ਖੇਤਰ 'ਚ ਫ਼ੈਸਲੇ ਲੈਣ ਦੀ ਰਫ਼ਤਾਰ ਹੌਲੀ ਨਹੀਂ ਹੋਈ : ਐਰਿਕਸਨ ਇੰਡੀਆ

05/30/2021 5:03:33 PM

ਨਵੀਂ ਦਿੱਲੀ- ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਦੂਰਸੰਚਾਰ ਬਾਜ਼ਾਰ ਵਿਚ ਫ਼ੈਸਲੇ ਲੈਣ ਦੀ ਪ੍ਰਕਿਰਿਆ ਹੌਲੀ ਨਹੀਂ ਪਈ ਹੈ ਅਤੇ ਆਪਰੇਟਰ ਸੁਰੱਖਿਆ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਡਾਟਾ ਮੰਗ ਵਿਚ ਵਾਧੇ ਨੂੰ ਦੇਖਦੇ ਹੋਏ ਨੈੱਟਵਰਕ ਸਮਰੱਥਾ ਦੇ ਪ੍ਰਬੰਧਨ 'ਤੇ ਧਿਆਨ ਦੇ ਰਹੇ ਹਨ। ਐਰਿਕਸਨ ਇੰਡੀਆ ਦੇ ਇਕ ਉੱਚ ਅਧਿਕਾਰੀ ਨੇ ਇਹ ਕਿਹਾ।

ਸਵੀਡਿਸ਼ ਦੂਰਸੰਚਾਰ ਉਪਕਰਣ ਨਿਰਮਾਤਾ ਨੇ ਇਹ ਵੀ ਕਿਹਾ ਕਿ ਜਦੋਂ ਵੀ ਭਾਰਤ ਵਿਚ 5ਜੀ ਤਕਨਾਲੋਜੀ ਨੂੰ ਤਾਇਨਤ ਕਰਨ ਦਾ ਫੈਸਲਾ ਲਿਆ ਜਾਂਦਾ ਹੈ, ਤਾਂ ਉਹ ਪੂਰੀ ਤਰ੍ਹਾਂ ਤਿਆਰ ਹੈ ਪਰ ਸਮਾਂ ਸਰਕਾਰ ਅਤੇ ਨੀਤੀ ਨਿਰਮਾਤਾਵਾਂ ਵੱਲੋਂ ਨਿਰਧਾਰਤ ਕੀਤਾ ਜਾਣਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਕੋਵਿਡ ਦੀ ਦੂਜੀ ਲਹਿਰ ਨੇ ਦੂਰਸੰਚਾਰ ਬਾਜ਼ਾਰ ਵਿਚ ਫ਼ੈਸਲੇ ਲੈਣ ਦੀ ਪ੍ਰਕਿਰਿਆ ਰੁਕੀ ਹੈ, ਐਰਿਕਸਨ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਨੈੱਟਵਰਕ ਸਲਿਊਸ਼ਨਸ (ਦੱਖਣੀ-ਪੂਰਬੀ ਏਸ਼ੀਆ, ਪੂਰਬੀ ਏਸ਼ੀਆ, ਓਸ਼ੇਨੀਆ ਤੇ ਭਾਰਤ) ਦੇ ਮੁਖੀ ਨਿਤਿਨ ਬੰਸਲ ਨੇ ਕਿਹਾ, ''ਅਸੀਂ ਅਜਿਹਾ ਨਹੀਂ ਦੇਖਿਆ ਹੈ।'' ਬੰਸਲ ਨੇ ਕਿਹਾ ਕਿ ਇੰਟਰਨੈੱਟ ਦੀ ਖ਼ਪਤ ਬਣੀ ਹੋਈ ਹੈ।

ਉਨ੍ਹਾਂ ਕਿਹਾ, ''ਮੈਂ ਕਿਸੇ ਚੀਜ਼ ਵਿਚ ਕਮੀ ਨਹੀਂ ਦੇਖੀ ਹੈ। ਕੰਪਨੀਆਂ ਮੰਗ ਦੇ ਆਧਾਰ 'ਤੇ ਸਮਰੱਥਾ ਨੂੰ ਦਰੁਸਤ ਕਰਨ 'ਤੇ ਧਿਆਨ ਦੇ ਰਹੀਆਂ ਹਨ। ਹਰ ਕੋਈ ਆਪਣੇ ਕਰਮਚਾਰੀਆਂ ਦੀ ਚਿੰਤਾ ਕਰਦੇ ਹੋਏ ਜਿੰਮੇਵਾਰੀ ਤਰੀਕੇ ਨਾਲ ਕੰਮ ਕਰ ਰਿਹਾ ਹੈ।''  ਮਹਾਮਾਰੀ ਦੀ ਰੋਕਥਾਮ ਲਈ ਸੂਬਿਆਂ ਵਿਚ ਲਾਗੂ ਤਾਲਾਬੰਦੀ ਵਿਚਕਾਰ ਦੂਰਸੰਚਾਰ ਸੇਵਾਵਾਂ ਨੂੰ ਜ਼ਰੂਰੀ ਸੇਵਾਵਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਘਰ ਤੋਂ ਦਫ਼ਤਰ ਦਾ ਕੰਮ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾਲ ਡਾਟਾ ਦੀ ਖ਼ਪਤ ਵਧੀ ਹੈ।  ਐਰਿਕਸਨ ਇੰਡੀਆ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੈ ਅਸੀਂ 5ਜੀ ਲਈ ਤਿਆਰ ਹਾਂ। ਬੰਸਲ ਨੇ ਕਿਹਾ ਕਿ 5ਜੀ ਗਾਹਕਾਂ ਤੇ ਕੰਪਨੀਆਂ ਲਈ ਵੱਖ-ਵੱਖ ਤਕਨੀਕਾਂ ਅਤੇ ਐਪਲੀਕੇਸ਼ਨ ਦੇ ਇਸਤੇਮਾਲ ਲਈ ਨਵੇਂ ਮੌਕੇ ਖੋਲ੍ਹੇਗਾ।


Sanjeev

Content Editor

Related News